ਨਵੀਂ ਦਿੱਲੀ- ਵਨਪਲੱਸ ਨੇ ਹਰ ਮੰਗਲਵਾਰ ਆਪਣੇ ਪਾਪੁਲਰ ਫੋਨ ਵਨਪਲੱਸ ਵਨ ਦੇ 16 ਜੀ.ਬੀ. ਵੈਰੀਐਂਟਸ ਦੀ ਸੇਲ ਬਿਨਾਂ ਇਨਵਾਈਟਸ ਦੇ ਕਰਨ ਦਾ ਐਲਾਨ ਕੀਤਾ ਹੈ। ਵਨਪਲੱਸ ਵਨ ਵੈਬਸਾਈਟ ਦੇ ਇਕ ਪੇਜ਼ ਅਨੁਸਾਰ ਹੁਣ ਹਰ ਮੰਗਲਵਾਰ 24 ਘੰਟੇ ਇਸ ਫੋਨ ਦੇ ਦੋਵੇਂ ਵੈਰੀਐਂਟਸ ਉਪਲੱਬਧ ਰਹਿਣਗੇ। ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਟਵੀਟ 'ਚ ਵਨਪਲੱਸ ਨੇ ਖੁੱਦ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੇਜ਼ਨ ਐਕਸਕਲੂਸਿਵ ਇਸ ਫੋਨ ਨੂੰ ਵੇਚਿਆ ਜਾ ਰਿਹਾ ਸੀ। ਅਜੇ ਵੀ ਅਮੇਜ਼ਨ 'ਤੇ ਇਨਵਾਈਟਸ ਨਾਲ ਇਹ ਫੋਨ ਖਰੀਦਿਆ ਜਾ ਸਕਦਾ ਹੈ। ਫਲੈਗਸ਼ਿਪ ਕਿਲਰ ਵਨਪਲੱਸ ਵਨ ਫੋਨਸ ਦੀ ਕਾਫੀ ਵੱਧ ਡਿਮਾਂਡ ਰਹੀ ਹੈ। ਦੇਖਣਾ ਹੋਵੇਗਾ ਕਿ ਫਲੈਸ਼ ਸੇਲ ਦੀ ਲੀਕ ਤੋਂ ਹਟਣ ਦਾ ਵਨਪਲੱਸ ਦਾ ਇਹ ਫੈਸਲਾ ਪੱਕਾ ਹੈ ਜਾਂ ਨਹੀਂ।
ਸੈਂਸੈਕਸ ਉਛਾਲ ਦੇ ਨਾਲ ਬੰਦ, ਨਿਫਟੀ 8700 ਦੇ ਪਾਰ
NEXT STORY