ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ ਦੇ ਤਿੰਨ ਮਹੀਨੇ ਦੇ ਘੱਟੋ-ਘੱਟ ਪੱਧਰ ਦੇ ਨਜ਼ਦੀਕ ਆ ਜਾਣ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 185 ਰੁਪਏ ਟੁੱਟ ਕੇ ਚਾਰ ਮਹੀਨੇ ਤੋਂ ਵੱਧ ਦੇ ਸਮੇਂ ਦੇ ਹੇਠਲੇ ਪੱਧਰ 26165 ਰੁਪਏ ਪ੍ਰਤੀ 10 ਗ੍ਰਾਮ 'ਤੇ ਅਤੇ ਚਾਂਦੀ 400 ਰੁਪਏ ਹੇਠਾਂ ਆ ਕੇ ਸਾਢੇ ਤਿੰਨ ਮਹੀਨੇ ਤੋਂ ਵੱਧ ਦੇ ਘੱਟੋ-ਘੱਟ ਪੱਧਰ 35650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਨੂੰ ਉੱਥੇ ਸੋਨਾ ਹਾਜ਼ਰ 'ਚ 0.5 ਫੀਸਦੀ ਦੀ ਗਿਰਾਵਟ ਰਹੀ। ਹਾਲਾਂਕਿ ਮੰਗਲਵਾਰ ਨੂੰ ਸਿੰਗਾਪੁਰ 'ਚ 0.2 ਫੀਸਦੀ ਦੀ ਤੇਜ਼ੀ ਦੇ ਨਾਲ ਇਹ 1156.05 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕੀ ਸੋਨਾ ਵਾਅਦਾ ਵੀ 1156 ਡਾਲਰ ਪ੍ਰਤੀ ਔਂਸ ਦੇ ਨਜ਼ਦੀਕ ਰਿਹਾ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਦੋ ਦਿਨਾਂ ਦੀ ਬੈਠਕ 'ਚ ਵਿਆਜ ਦਰਾਂ ਦੇ ਛੇਤੀ ਵਧਣ ਦੇ ਸੰਕੇਤ ਦੀ ਉਮੀਦ ਵਿਚ ਸੋਨੇ 'ਤੇ ਦਬਾਅ ਬਣਿਆ ਹੋਇਆ ਹੈ। ਹਾਲਾਂਕਿ ਬਾਅਦ ਵਿਚ ਅਮਰੀਕੀ ਅਰਥਵਿਵਸਥਾ ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਦੀ ਉਮੀਦ ਨਾਲ ਕਮਜ਼ੋਰ ਰਹਿਣ ਨਾਲ ਬੁੱਧਵਾਰ ਨੂੰ ਪੀਲੀ ਧਾਤ 'ਚ ਕੁਝ ਸੁਧਾਰ ਹੋਇਆ ਹੈ। ਸਿੰਗਾਪੁਰ 'ਚ ਚਾਂਦੀ 15.58 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।
ਹਰ ਮੰਗਲਵਾਰ ਬਿਨਾਂ ਇਨਵਾਈਟ ਦੇ ਵਿਕੇਗਾ ਇਹ ਸ਼ਾਨਦਾਰ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY