ਨਵੀਂ ਦਿੱਲੀ- ਸੋਸ਼ਲ ਨੈਟਵਰਕਿੰਗ ਵੈਬਸਾਈਟ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਫੇਸਬੁੱਕ ਆਪਣੀ ਸਾਈਟ 'ਚ ਕੁਝ ਬਦਲਾਅ ਕਰਨ ਜਾ ਰਹੀ ਹੈ। ਹਾਲਾਂਕਿ ਇਹ ਬਦਲਾਅ ਨਿਯਮਾਂ ਨੂੰ ਲੈ ਕੇ ਹਨ, ਜਿਸ ਵਿਚ ਕੁਛ ਇਤਰਾਜ਼ਯੋਗ ਕੰਟੈਂਟ (ਸਮਗਰੀ) ਨੂੰ ਬੈਨ ਕੀਤਾ ਗਿਆ ਹੈ। ਆਓ ਜਾਣੀਏ ਕਿਸ-ਕਿਸ ਕੰਟੈਂਟ 'ਤੇ ਲੱਗੀ ਬੈਨ ਦੀ ਮੋਹਰ
ਸਾਵਧਾਨ! ਸੋਚ ਸਮਝ ਕੇ ਕਰੋ ਸ਼ੇਅਰ
ਕੰਪਨੀ ਨੇ ਯੂਜ਼ਰ ਦੇ ਸਟੇਟਸ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਸਾਈਟ 'ਤੇ ਕੁਝ ਕੰਟੈਂਟਸ 'ਤੇ ਰੋਕ ਲਗਾ ਦਿੱਤੀ ਹੈ। ਇਸ ਵਿਚ ਨਿਊਡਿਟੀ ਅਤੇ ਵਾਇਲੈਂਟ ਮੁੱਖ ਹਨ। ਲੱਗਭਗ 1.39 ਬਿਲੀਅਨ ਯੂਜ਼ਰਸ ਵਾਲੀ ਫੇਸਬੁੱਕ ਨੇ ਲੰਘੇ ਐਤਵਾਰ ਨੂੰ ਕਮਿਊਨਿਟੀ ਸਟੈਂਡਰਡਸ ਨੂੰ ਅੱਪਡੇਟ ਕੀਤਾ ਹੈ। ਇਸ ਦੇ ਤਹਿਤ ਕੰਪਨੀ ਨੇ ਹੇਟ ਸਪੀਚ (ਈਰਖਾਲੂ ਭਾਸ਼ਣ), ਕ੍ਰਿਮੀਨਲ ਐਕਟੀਵਿਟੀਸ (ਅਪਰਾਧਿਕ ਗਤੀਵਿਧੀਆਂ) ਨੂੰ ਪ੍ਰਾਹਿਬਟਿਡ (ਮਨ੍ਹਾ) ਕੀਤਾ ਹੈ। ਧਿਆਨਯੋਗ ਹੈ ਕਿ ਫੇਸਬੁੱਕ 'ਤੇ ਅਜਿਹੇ ਕਈ ਅੱਤਵਾਦੀ ਸੰਗਠਨ ਸਰਗਰਮ ਸਨ, ਜਿਨ੍ਹਾਂ ਦੇ ਲੀਡਰ ਭਾਸ਼ਣ ਦੇ ਕੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਹਾਲਾਂਕਿ ਫੇਸਬੁੱਕ 'ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਰੋਕ ਲੱਗੀ ਹੈ। ਇਸ ਤਰ੍ਹਾਂ ਦਾ ਕੋਈ ਕੰਟੈਂਟ ਜੇਕਰ ਸ਼ੇਅਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।
ਇਨ੍ਹਾਂ ਚੀਜ਼ਾਂ 'ਤੇ ਲਗਾ ਬੈਨ
ਫੇਸਬੁਕ ਨੇ ਕੰਟੈਂਟ ਬੈਨ ਨੂੰ ਲੈ ਕੇ ਕਲੀਅਰ ਕੀਤਾ ਹੈ ਕਿ ਰਿਵੈਂਜ ਪੋਰਨ ਅਤੇ ਵਾਇਲੈਂਸ ਇਮੇਜ ਨੂੰ ਪੋਸਟ ਨਹੀਂ ਕਰ ਸਕਦੇ। ਉਥੇ ਹੀ ਵੁਮੈਨ ਬ੍ਰੈਸਟਫੀਡਿੰਗ ਅਤੇ ਨਿਊਡ ਪੇਂਟਿੰਗ 'ਤੇ ਅਜੇ ਰੋਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸੋਸ਼ਲ ਮੀਡੀਆ ਜਿਵੇਂ ਫੇਸਬੁਕ ਅਤੇ ਟਵਿੱਟਰ 'ਤੇ ਬਲੈਕਮੇਲਿੰਗ ਅਤੇ ਹੈਰਾਸਮੈਂਟ ਆਸਾਨੀ ਨਾਲ ਹੋ ਜਾਂਦੀ ਹੈ। ਅਜਿਹੇ ਵਿਚ ਕੰਪਨੀ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਸਾਈਟ 'ਤੇ ਇਤਰਾਜ਼ਯੋਗ ਕੰਟੈਂਟ ਅਤੇ ਈ-ਮੈਜੇਸ ਨੂੰ ਬੈਨ ਕੀਤਾ ਹੈ।
ਯੂਜ਼ਰਸ ਦੀ ਸਹੂਲਤ 'ਤੇ ਵਿਸ਼ੇਸ਼ ਧਿਆਨ
ਫੇਸਬੁੱਕ ਆਪਣੀ ਕਿਸੇ ਤਰ੍ਹਾਂ ਦੀ ਪਾਲਿਸੀ ਅਤੇ ਸਟੈਂਡਰਡ ਨੂੰ ਨਹੀਂ ਬਦਲੇਗਾ। ਸਗੋਂ ਸਾਡਾ ਮਕਸਦ ਯੂਜ਼ਰਸ ਨੂੰ ਵੱਧ ਸੁਰੱਖਿਅਤ ਰੱਖਣਾ ਹੈ। ਅਜਿਹੇ ਵਿਚ ਲੋਕਾਂ ਨੂੰ ਇਹ ਜਾਨਣਾ ਹੋਵੇਗਾ ਕਿ ਕਿਹੋ ਜਿਹਾ ਕੰਟੈਂਟ ਬੈਨ ਕੀਤਾ ਗਿਆ ਹੈ। ਯੂਜ਼ਰਸ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਕਿ ਕੋਈ ਕੰਟਰੋਵਰਸ਼ਿਅਲ ਕੰਟੈਂਟ ਪੋਸਟ ਨਾ ਕੀਤਾ ਜਾਵੇ। ਦੱਸ ਦੇਈਏ ਕਿ ਸੋਸ਼ਲ ਮੀਡੀਆ ਫੇਸਬੁੱਕ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ 'ਚ ਵਾਧਾ ਹੋਇਆ ਹੈ। ਆਈ.ਐਸ. ਵਰਗੇ ਅੱਤਵਾਦੀ ਸੰਗਠਨ ਵੀ ਆਪਣਾ ਮੈਸੇਜ ਫੇਸਬੁੱਕ ਦੇ ਮਾਧਿਅਮ ਨਾਲ ਫੈਲਾ ਰਹੇ ਹਨ।'' - ਮਾਰਕ ਜੁਕਰਬਰਗ, ਚੀਫ ਐਗਜ਼ੀਕਿਊਟਿਵ (ਫੇਸਬੁੱਕ)
ਕਾਰ ਹੋਵੇ ਇਸ ਤਰ੍ਹਾਂ ਦੀ...ਜੋ ਚੱਲੇ ਵੀ ਤੇ ਉੱਡੇ ਵੀ (ਦੇਖੋ ਤਸਵੀਰਾਂ)
NEXT STORY