ਕੀ ਤੁਸੀਂ ਕਿਸੀ ਇਸ ਤਰ੍ਹਾਂ ਦੀ ਕਾਰ ਦੀ ਕਲਪਨਾ ਕਰ ਸਕਦੇ ਹੋ ਜੋ ਉੱਡ ਵੀ ਸਕਦੀ ਹੋਵੇ? ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਵੇਗਾ ਪਰ ਸਲੋਵਾਕੀਆ ਦੀ ਇਕ ਫਰਮ ਦੀ ਮੰਨੀਏ ਤਾਂ ਇਹ ਸੰਭਵ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰ ਅਗਲੇ ਸਿਰਫ ਦੋ ਸਾਲਾਂ 'ਚ ਸੜਕ 'ਤੇ ਤੇ ਹਵਾ 'ਚ ਵੀ ਹੋਵੇਗੀ। ਜੇਕਰ ਇਹ ਕਾਰ ਬਣੀ ਤਾਂ ਤੁਹਾਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਫਰਮ ਦਾ ਕਹਿਣਾ ਹੈ ਕਿ ਇਹ ਕਾਰ ਜਿਸ ਨੂੰ ਫਰਮ ਨੇ ਏਰੋਮੋਬਿਲ ਦਾ ਨਾਮ ਦਿੱਤਾ ਹੈ ਸਿਰਫ ਇਕ ਟੈਂਕ ਪੈਟਰੋਲ 'ਚ ਆਸਾਨੀ ਨਾਲ 430 ਮੀਲ ਦਾ ਸਫਰ ਤੈਅ ਕਰ ਸਕੇਗੀ। ਹਵਾ 'ਚ ਉੱਡਦੇ ਸਮੇਂ ਇਸ ਦੇ ਦੋ ਵਿੰਗਸ ਫੈਲੇ ਰਹਿਣਗੇ, ਜਦਕਿ ਸੜਕ 'ਤੇ ਤੁਸੀਂ ਇਸ ਨੂੰ ਆਸਾਨੀ ਨਾਲ ਫੋਲਡ ਕਰ ਸਕਦੇ ਹੋ। ਇਸ ਕਾਰ ਨੂੰ ਬਣਾਉਣ ਵਾਲਿਆਂ ਦਾ ਕਹਿਣ ਹੈ ਕਿ ਇਹ ਫਲਾਇੰਗ ਕਾਰ ਵਰਮਾਨ ਸਮੇਂ 'ਚ ਕਾਰ ਅਤੇ ਪਲੇਨ ਲਈ ਉਪਲੱਬਧ ਇੰਫਰਾਸਟ੍ਰਕਚਰ 'ਚ ਹੀ ਆਪ੍ਰੇਟ ਕੀਤੀ ਜਾ ਸਕੇਗੀ। ਫਰਮ ਅਨੁਸਾਰ ਇਹ ਕਾਰ ਆਸਾਨੀ ਨਾਲ ਸਟੈਂਟਰਡ ਪਾਰਕਿੰਗ ਸਪੇਸ 'ਚ ਫਿੱਟ ਹੋ ਸਕੇਗੀ ਅਤੇ ਸਿਰਫ ਅਗਲੇ ਦੋ ਸਾਲਾਂ 'ਚ (2017) ਕਰ ਬਾਜ਼ਾਰ 'ਚ ਆ ਜਾਵੇਗੀ। ਫਰਮ ਨੇ ਕਿਹਾ ਕਿ ਇਹ ਕਾਰ ਹੁਣ ਫਾਈਨਲਾਈਜ਼ ਹੋ ਚੁੱਕੀ ਹੈ ਅਤੇ ਅਕਤੂਬਰ 2014 ਤੋਂ ਇਕ ਦਮ ਅਸਲੀ ਫਲਾਈਟ ਕੰਡੀਸ਼ਨ 'ਚ ਇਸ ਦੀ ਬਰਾਬਰ ਫਲਾਈਟ ਟੈਸਟਿੰਗ ਕੀਤੀ ਜਾ ਰਹੀ ਹੈ। ਏਰੋਮੋਬਿਲ ਦੇ ਕੋ ਫਾਊਂਡਰ ਅਤੇ ਸੀ.ਈ.ਓ. ਜੁਰਾਜ ਵੈਕੁਲਿਕ ਨੇ ਇਕ ਪੈਨਲ ਡਿਸਕਸ਼ਨ 'ਚ ਉੱਡਣ ਵਾਲੀਆਂ ਕਾਰਾਂ ਦੇ ਭਵਿੱਖ ਬਾਰੇ 'ਚ ਗੱਲ ਕੀਤੀ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਕਾਰਾਂ ਆਸਾਨੀ ਨਾਲ ਹਾਲ ਫਿਲਹਾਲ ਉਪਲੱਬਧ ਯਾਤਾਯਾਤ ਦੇ ਸਾਧਨਾਂ 'ਚ ਘੁੱਲ ਮਿਲ ਜਾਣਗੀਆਂ। ਜੁਰਾਜ ਨੇ ਕਿਹਾ ਕਿ ਇਹ ਕਾਰ 2017 'ਚ ਬਾਜ਼ਾਰ 'ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਫਰਮ ਇਕ ਸੇਲਫ ਡਰਾਈਵਿੰਗ ਵਰਜ਼ਨ ਵੀ ਤਿਆਰ ਕਰ ਰਹੀ ਹੈ। ਏਰੋਮੋਬਿਲ ਦੇ ਬੁਲਾਰੇ ਟਾਟਿਆਨਾ ਵੇਬਰ ਨੇ ਕਿਹਾ ਕਿ ਅਸੀਂ 1990 ਤੋਂ ਉੱਡਣ ਵਾਲੀ ਕਾਰ ਦਾ ਕਾਨਸੈਪਟ ਡਿਵੈਲਪ ਕਰ ਰਹੇ ਹਾਂ। ਸਾਡਾ ਪਹਿਲਾ ਮਾਡਲ ਬਹੁਤ ਹੀ ਅਜ਼ੀਬ ਦਿਖਾਈ ਦਿੰਦਾ ਅਤੇ ਇਸ ਦੀ ਬਰਾਬਰ ਵਰਤੋਂ 'ਚ ਦਿੱਕਤ ਆ ਸਕਦੀ ਸੀ। ਇਸ ਕਾਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਆਰਾਮ ਨਾਲ ਆਮ ਪਾਰਕਿੰਗ ਸਪੇਸ 'ਚ ਫਿੱਟ ਹੋ ਸਕੇਗੀ। ਵੈਕੁਲਿਕ ਨੇ ਕੁਝ ਸਾਲ ਪਹਿਲਾਂ ਇਸ ਕਾਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਸੀ ਅਤੇ ਇਸ ਦਾ 3.0 ਵਰਜ਼ਨ ਪਿਛਲੇ ਸਾਲ ਅਕਤੂਬਰ 'ਚ ਦੇਖਣ ਨੂੰ ਮਿਲਿਆ ਸੀ।
ਨਹੀਂ ਸਨ ਦੋਵੇਂ ਹੱਥ, ਫਿਰ ਵੀ ਬੁਲੰਦ ਹੌਂਸਲੇ ਨਾਲ ਜਿੱਤੀ ਦੁਨੀਆ (ਦੇਖੋ ਤਸਵੀਰਾਂ)
NEXT STORY