ਮੁੰਬਈ- ਦਵਾਈ ਕੰਪਨੀ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਨੇ ਅੱਜ ਸ਼ੇਅਰ ਮੁੱਲਾਂਕਣ ਦੇ ਲਿਹਾਜ ਨਾਲ ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਨੂੰ ਪਿੱਛੇ ਛੱਡ ਦਿੱਤਾ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਅੱਜ ਦੁਪਹਿਰ ਦੇ ਕਾਰੋਬਾਰ 'ਚ ਸਨ ਫਾਰਮਾ ਦਾ ਬਾਜ਼ਾਰ ਪੂੰਜੀਕਰਨ ਇਕ ਫ਼ੀਸਦੀ ਤੋਂ ਜ਼ਿਆਦਾ ਵੱਧ ਕੇ 2,15,394.82 ਕਰੋੜ ਰੁਪਏ ਹੋ ਗਿਆ ਜੋ ਭਾਰਤੀ ਸਟੇਟ ਬੈਂਕ ਦੇ 2,09,488.41 ਕਰੋੜ ਰੁਪਏ ਦੇ ਪੂੰਜੀਕਰਨ ਤੋਂ ਵੱਧ ਹੈ।
ਸਟੇਟ ਬੈਂਕ ਦਾ ਸ਼ੇਅਰ 0.48 ਫ਼ੀਸਦੀ ਡਿੱਗ ਕੇ 280.30 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਸਨ ਫਾਰਮਾ ਹੁਣ ਬਾਜ਼ਾਰ ਮੁੱਲਾਂਕਣ ਦੇ ਲਿਹਾਜ਼ ਨਾਲ 10 ਮੋਹਰੀ ਕੰਪਨੀਆਂ 'ਚ 8ਵੇਂ ਸਥਾਨ 'ਤੇ ਆ ਗਈ, ਜਿਸ ਦੇ ਬਾਅਦ ਐਸ.ਬੀ.ਆਈ. 9ਵੇਂ ਸਥਾਨ 'ਤੇ ਹੈ। ਬਾਜ਼ਾਰ ਮੁੱਲਾਂਕਣ ਦੇ ਲਿਹਾਜ ਨਾਲ ਟੀ.ਸੀ.ਐਸ. ਪਹਿਲੇ ਸਥਾਨ 'ਤੇ ਹੈ, ਜਿਸ ਦਾ ਬਾਜ਼ਾਰ ਪੂੰਜੀਕਰਨ 5,04,068.85 ਕਰੋੜ ਰੁਪਏ ਹੈ। ਇਸ ਦੇ ਬਾਅਦ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਆਈ.ਟੀ.ਸੀ., ਓ.ਐਨ.ਜੀ.ਸੀ., ਐਚ.ਡੀ.ਐਫ.ਸੀ. ਬੈਂਕ, ਇੰਫੋਸਿਸ, ਸੀ.ਆਈ.ਐਲ, ਸਨ ਫਾਰਮਾ, ਐਸ.ਬੀ.ਆਈ. ਅਤੇ ਐਚ.ਡੀ.ਐਫ.ਸੀ. ਦਾ ਸਥਾਨ ਹੈ।
9 ਕੋਲਾ ਬਲਾਕਾਂ ਦੀਆਂ ਬੋਲੀਆਂ ਦੀ ਫਿਰ ਤੋਂ ਹੋਵੇਗੀ ਜਾਂਚ
NEXT STORY