ਜਿਥੇ ਇਸ ਵਾਰ MWC 2015 'ਚ ਸੈਮਸੰਗ ਅਤੇ ਐਚ.ਟੀ.ਸੀ. ਨੇ ਹਾਈ ਐਂਡ ਸਮਾਰਟਫੋਨ ਦੇਖਣ ਨੂੰ ਮਿਲੇ ਉਥੇ ਇਸ ਮਾਮਲੇ 'ਚ ਸੋਨੀ ਨੇ ਆਪਣੇ ਹਾਈ ਐਂਡ ਸਮਾਰਟਫੋਨ ਦੀ ਥਾਂ ਆਪਣੇ ਮਿਡ ਰੇਂਜ ਵਾਟਰਪਰੂਫ ਸਮਾਰਟਫੋਨ ਨੂੰ ਪੇਸ਼ ਕੀਤਾ ਪਰ ਜਲਦੀ ਹੀ ਸੋਨੀ ਦਾ ਨਵਾਂ ਹਾਈ ਐਂਡ ਸਮਾਰਟਫੋਨ ਐਕਸਪੀਰੀਆ ਜ਼ੈਡ 4 ਬਾਜ਼ਾਰ ਦੇਖਣ ਨੂੰ ਮਿਲੇਗਾ।
ਸੋਨੀ ਦੇ ਐਕਸਪੀਰੀਆ ਜ਼ੈਡ4 ਦੀਆਂ ਤਸਵੀਰਾਂ ਇੰਟਰਨੈਟ 'ਤੇ ਦੇਖਣ ਨੂੰ ਮਿਲੀਆਂ ਹਨ। ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਫੋਨ ਦੇ ਡਿਜ਼ਾਈਨ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ। ਐਕਸਪੀਰੀਆ ਜ਼ੈਡ4 ਵੀ ਸੋਨੀ ਦੀ ਜ਼ੈਡ ਸੀਰੀਜ਼ ਦੇ ਬਾਕੀ ਸਮਾਰਟਫੋਨਸ ਦੀ ਤਰ੍ਹਾਂ ਹੀ ਹੈ। ਹਾਲਾਂਕਿ ਇਹ ਫੋਨ ਆਕਾਰ 'ਚ ਜ਼ੈਡ3 ਤੋਂ ਵੱਡਾ ਹੋਵੇਗਾ। ਇਸ ਦੇ ਇਲਾਵਾ ਇਕ ਨਿਊਜ਼ ਰਿਪੋਰਟ ਅਨੁਸਾਰ ਜ਼ੈਡ4 ਦੇ ਫੀਚਰਸ ਦੇ ਬਾਰੇ 'ਚ ਵੀ ਜਾਣਕਾਰੀ ਮਿਲੀ ਹੈ ਜੋ ਇਸ ਪ੍ਰਕਾਰ ਹੈ।
ਸੋਨੀ ਐਕਸਪੀਰੀਆ ਜ਼ੈਡ4 ਦੇ ਫੀਚਰਸ
1. ਫੋਨ ਦੀ ਲੰਬਾਈ 146.3 ਐਮ.ਐਮ., ਚੌੜਾਈ 71.9 ਐਮ.ਐਮ. ਅਤੇ ਇਹ 7.2 ਐਮ.ਐਮ. ਪਤਲਾ ਹੈ।
2. ਜ਼ੈਡ4 'ਚ 5.2 ਇੰਚ ਦੀ ਫੁੱਲ ਐਚ.ਡੀ. ਅਤੇ 2ਕੇ ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ।
3. ਇਸ 'ਚ ਕਵਾਲਕਾਮ ਦਾ 64 ਬਿਟ 'ਤੇ ਚੱਲਣ ਵਾਲਾ ਸਨੈਪਡਰੈਗਨ 810 ਚਿਪਸੈਟ ਦੇ ਨਾਲ ਕਵਾਡਕੋਰ ਪ੍ਰੋਸੈਸਰ ਦਾ ਸਾਥ ਹੋਵੇਗਾ।
4. ਜ਼ੈਡ4 'ਚ 3 ਜੀ.ਬੀ. ਦੀ ਰੈਮ ਅਤੇ ਐਡਰਿਨੋ 430 ਗ੍ਰਾਫਿਕ ਹੋਵੇਗਾ ਜੋ ਵਧੀਆ ਮਲਟੀ ਟਾਸਕਿੰਗ ਅਤੇ ਵਧੀਆ ਗੇਮਿੰਗ ਐਕਸਪੀਰੀਐਂਸ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਇਕ ਰਿਪੋਰਟ ਅਨੁਸਾਰ ਇਸ 'ਚ 4 ਜੀ.ਬੀ. ਦੀ ਰੈਮ ਦੇ ਬਾਰੇ 'ਚ ਵੀ ਦੱਸਿਆ ਗਿਆ ਹੈ।
5. ਇਸ ਦੇ ਇਲਾਵਾ ਫੋਟੋਗ੍ਰਾਫੀ ਲਈ ਇਸ 'ਚ 21 ਮੈਗਾਪਿਕਸਲ ਰਿਅਰ ਕੈਮਰਾ ਹੋ ਸਕਦਾ ਹੈ।
ਸਨ ਫਾਰਮਾ ਨੇ ਸਟੇਟ ਬੈਂਕ ਨੂੰ ਪਛਾੜਿਆ
NEXT STORY