ਮੁੰਬਈ- ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਸੈਂਸੈਕਸ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 70 ਅੰਕ ਤੋਂ ਵੱਧ ਚੜ੍ਹ ਕੇ 28,806.97 'ਤੇ ਪਹੁੰਚ ਗਿਆ। ਸੂਚਕ ਅੰਕ ਪਿਛਲੇ ਸੈਸ਼ਨ 'ਚ 298.67 ਅੰਕ ਦੀ ਗਿਰਾਵਟ ਦੇ ਨਾਲ ਬੰਦ ਹੋਇਆ ਸੀ ਜੋ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ 'ਚ 70.59 ਅੰਕ ਜਾਂ 0.24 ਫੀਸਦੀ ਦੀ ਤੇਜ਼ੀ ਦੇ ਨਾਲ 28,806.97 'ਤੇ ਪਹੁੰਚ ਗਿਆ।
ਨੈਸ਼ਨਲ ਸਟਾਕ ਐੱਕਸਚੇਂਜ ਦਾ ਸੂਚਕ ਅੰਕ ਨਿਫਟੀ 23.95 ਅੰਕ ਜਾਂ 0.27 ਫੀਸਦੀ ਚੜ੍ਹ ਕੇ 8,747.25 ਅੰਕ 'ਤੇ ਪਹੁੰਚ ਗਿਆ। ਸ਼ੇਅਰ ਬ੍ਰੋਕਰਾਂ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਨੀਤੀਗਤ ਪਹਿਲ ਦੇ ਐਲਾਨ ਤੋਂ ਪਹਿਲਾਂ ਏਸ਼ੀਆਈ ਬਾਜ਼ਾਰਾਂ 'ਚ ਰਲੇ-ਮਿਲੇ ਰੁਝਾਨ ਦੇ ਕਾਰਨ ਕਾਰੋਬਾਰੀ ਰੁਖ ਪ੍ਰਭਾਵਿਤ ਹੋਇਆ।
ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਮਜ਼ਬੂਤ
NEXT STORY