ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਟੀ.ਸੀ. ਹੁਣ ਘੱਟ ਕੀਮਤ 'ਚ ਜ਼ਬਰਦਸਤ ਇੰਟਰਨੈੱਟ ਸਪੀਡ ਦੇਣ ਵਾਲਾ ਸਮਾਰਟਫੋਨ ਲੈ ਕੇ ਆਈ ਹੈ। ਕੰਪਨੀ ਨੇ ਇਸ ਨੂੰ HTC Desire 820S ਨਾਂ ਤੋਂ ਉਤਾਰਿਆ ਹੈ। ਇਹ ਸਮਾਰਟਫੋਨ ਅੱਗੇ ਅਤੇ ਪਿੱਛੇ ਦੋਹਾਂ ਪਾਸੇ ਜ਼ਬਰਦਸਤ ਕੈਮਰਿਆਂ ਨਾਲ ਲੈਸ ਵੀ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 24890 ਰੁਪਏ ਦੀ ਸੇਲਿੰਗ ਕੀਮਤ ਦੇ ਨਾਲ ਉਤਾਰਿਆ ਹੈ।
ਜ਼ਬਰਦਸਤ ਕੁਨੈਕਟੀਵਿਟੀ ਅਤੇ ਕੈਮਰੇ
ਐੱਚ.ਟੀ.ਸੀ. ਡਿਜ਼ਾਇਰ 820ਐੱਸ ਦੀ ਸਭ ਤੋਂ ਖਾਸ ਗੱਲ ਇਸ 'ਚ ਦਿੱਤਾ ਗਿਆ 1.7 ਗੀਗਾਹਰਟਜ਼ ਆਕਟਾਕੋਰ ਮੀਡੀਆਟੈੱਕ ਪ੍ਰੋਸੈਸਰ ਹੈ ਜੋ ਕੈਟ4 4ਜੀ ਕੁਨੈਕਟੀਵਿਟੀ 'ਤੇ 150 ਐੱਮ.ਬੀ.ਪੀ.ਐੱਸ. ਦੀ ਰਫਤਾਰ ਨਾਲ ਇੰਟਰਨੈੱਟ ਉਪਲਬਧ ਕਰਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ 13 ਮੇਗਾਪਿਕਸਲ ਕੈਮਰਾ ਬੀ.ਐੱਸ.ਆਈ. ਸੈਂਸਰ ਦੇ ਨਾਲ ਪਿੱਛੇ ਵਾਲੇ ਪਾਸੇ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੂਟ ਕਰਨ 'ਚ ਸਮਰੱਥ ਹੈ। ਇਹ ਇਕ ਸ਼ਾਨਦਾਰ ਸੈਲਫੀ ਸਮਾਰਟਫੋਨ ਵੀ ਹੈ ਕਿਉਂਕਿ ਇਸ 'ਚ ਅੱਗੇ ਵਾਲੇ ਪਾਸੇ 8 ਮੇਗਾਪਿਕਸਲ ਕੈਮਰਾ ਦਿੱਤਾ ਗਿਆ ਹੈ।
ਬਿਨਾ ਕਵਰ ਖੋਲ੍ਹੇ ਕਰ ਸਕਦੇ ਹੋ ਐਕਸੈੱਸ
ਐੱਚ.ਟੀ.ਸੀ. ਡਿਜ਼ਾਇਰ 820ਐੱਸ ਸਮਾਰਟਫੋਨ 'ਚ 5.5 ਇੰਚ ਦੀ ਵੱਡੀ ਐੱਚ.ਡੀ. ਡਿਸਪਲੇਅ ਸਕ੍ਰੀਨ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਨੂੰ ਐੱਚ.ਟੀ.ਸੀ. ਡਾਟ ਵਿਊ ਕਵਰ ਦੇ ਨਾਲ ਉਤਾਰਿਆ ਗਿਆ ਹੈ। ਇਹ ਇਕ ਸਪੈਸ਼ਲ ਕਵਰ ਹੈ ਜਿਸ ਨੂੰ ਮੋਬਾਈਲ ਯੂਜ਼ਰ ਬਿਨਾ ਖੋਲ੍ਹੇ ਹੀ ਇਸ ਸਮਾਰਟਫੋਨ 'ਚ ਆਉਣ ਵਾਲੀਆਂ ਫੋਨ ਕਾਲਸ ਰਿਸੀਵ ਜਾਂ ਡਿਸਮਿਸ ਕਰ ਸਕਦੇ ਹਨ।
560 ਘੰਟੇ ਤੱਕ ਚਲਦੀ ਹੈ ਬੈਟਰੀ
ਐੱਚ.ਟੀ.ਸੀ. ਡਿਜ਼ਾਇਰ 820ਐੱਸ 'ਚ ਦੋ ਸਿਮ ਲਗਦੀਆਂ ਹਨ। ਇਹ ਸਮਾਰਟਫੋਨ 2600 ਐੱਮ.ਏ.ਐੱਚ.ਦੀ ਬੈਟਰੀ ਨਾਲ ਲੈਸ ਹੈ ਜੋ 3ਜੀ ਨੈੱਟਵਰਕ 'ਤੇ 12.1 ਘੰਟੇ ਦਾ ਟਾਕ ਟਾਈਮ ਅਤੇ 560 ਘੰਟੇ ਦਾ ਸਟੈਂਡਬਾਇ ਟਾਈਮ ਦਿੰਦੀ ਹੈ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 70 ਅੰਕ ਚੜ੍ਹਿਆ
NEXT STORY