ਨਵੀਂ ਦਿੱਲੀ- ਆਉਣ ਵਾਲੇ ਦਿਨਾਂ 'ਚ ਸਾਰੇ ਰੇਲ ਟਿਕਟਾਂ 'ਤੇ ਹੈਲਪਲਾਈਨ ਨੰਬਰ ਲਿਖੇ ਹੋਣਗੇ। ਰੇਲ ਮੰਤਰਾਲੇ ਦੇ ਹੁਕਮ 'ਤੇ ਅੱਗੇ ਤੋਂ ਹਰ ਤਰ੍ਹਾਂ ਦੇ ਰੇਲ ਟਿਕਟ 'ਤੇ ਚਾਹੇ ਉਹ ਰਿਜ਼ਰਵੇਸ਼ਨ ਹੋਣ ਜਾਂ ਨਹੀਂ, ਹੈਲਪਲਾਈਨ ਨੰਬਰ ਲਿਖਿਆ ਜਾਣਾ ਜ਼ਰੂਰੀ ਹੋਵੇਗਾ। ਇਸ ਹੈਲਪਲਾਈਨ ਨੰਬਰ-138 ਨੂੰ 'ਆਲ ਇੰਡੀਆ ਪੈਸੇਂਜਰ' ਹੈਲਪਲਾਈਨ ਦਾ ਨਾਂ ਦਿੱਤਾ ਗਿਆ ਹੈ।
ਰੇਲਵੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਲਪਲਾਈਨ ਦਾ ਮੁੱਖ ਉਦੇਸ਼ ਰੇਲ ਯਾਤਰੀਆਂ ਨੂੰ ਐਮਰਜੈਂਸੀ ਡਾਕਟਰੀ ਸੇਵਾ, ਸਾਫ-ਸਫਾਈ, ਖਾਣ-ਪੀਣ ਅਤੇ ਡੱਬਿਆਂ ਦੇ ਰੱਖ-ਰਖਾਅ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਆਸਾਨੀ ਨਾਲ ਉਪਲੱਬਧ ਕਰਾਉਣਾ ਹੈ। ਰੇਲ ਮੰਤਰਾਲੇ ਨੇ ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਹੈ ਕਿ ਸਾਰੇ ਰਿਜ਼ਰਵੇਸ਼ਨ ਅਤੇ ਬਿਨਾ ਰਿਜ਼ਰਵੇਸ਼ਨ ਟਿਕਟਾਂ ਦੇ ਪਿੱਛੇ ਦੂਜਾ ਹੈਲਪਲਾਈਨ ਨੰਬਰ-182 ਵੀ ਲਿਖਿਆ ਜਾਵੇ।
ਰੇਲ ਯਾਤਰਾ ਦੌਰਾਨ ਸੁਰੱਖਿਆ ਨਾਲ ਜੁੜੀ ਕੋਈ ਵੀ ਜਾਣਕਾਰੀ ਜਾਂ ਸੇਵਾ ਇਸ ਨੰਬਰ ਜ਼ਰੀਏ ਹਾਸਲ ਕੀਤੀ ਜਾ ਸਕੇਗੀ। ਰੇਲ ਅਧਿਕਾਰੀਆਂ ਨੇ ਦੱਸਿਆ ਕਿ ਰੇਲ ਟਿਕਟ ਵਿਚ ਇਕ ਹੋਰ ਬਦਲਾਅ ਵੀ ਕੀਤਾ ਜਾਵੇਗਾ। ਇਸ ਅਧੀਨ ਰਿਜ਼ਰਵੇਸ਼ਨ ਟਿਕਟਾਂ ਦੇ ਜਿਸ ਸਥਾਨ 'ਤੇ 'ਕ੍ਰਿਪਾ ਆਪਣੇ ਨਾਲ ਪਛਾਣ ਪੱਤਰ ਰੱਖੋ' ਦਾ ਸੰਦੇਸ਼ ਲਿਖਿਆ ਰਹਿੰਦਾ ਹੈ ਅਤੇ ਉਸ ਸਥਾਨ 'ਤੇ ਹੁਣ 'ਕ੍ਰਿਪਾ ਆਪਣੇ ਨਾਲ ਮੂਲ ਪਛਾਣ ਪੱਤਰ ਵੀ ਰੱਖੋ' ਦਾ ਸੰਦੇਸ਼ ਲਿਖਿਆ ਜਾਵੇਗਾ। ਮੰਤਰਾਲੇ ਨੇ ਭਾਰਤੀ ਰੇਲ ਖਾਣ-ਪੀਣ, ਸੈਰ-ਸਪਾਟਾ ਨਿਗਮ ਨੂੰ ਟਿਕਟਾਂ 'ਤੇ ਇਹ ਸੰਦੇਸ਼ ਛਪਵਾਉਣ ਲਈ ਵਿਸ਼ੇਸ਼ ਵਿਵਸਥਾ ਕਰਨ ਦਾ ਹੁਕਮ ਦਿੱਤਾ ਹੈ।
ਰਾਜਪਾਲ ਦੀ ਹਾਲਤ 'ਚ ਸੁਧਾਰ
NEXT STORY