ਇੰਦੌਰ- ਰੇਲ ਵਿਚ ਸਫਰ ਕਰ ਰਹੇ ਯਾਤਰੀ ਨੂੰ ਜੇਕਰ ਪੁਲਸ ਮਦਦ ਦੀ ਲੋੜ ਹੈ ਤਾਂ ਉਹ ਆਪਣੇ ਐਂਡਰਾਇਡ ਮੋਬਾਈਲ 'ਚ ਡਾਊਨਲੋਡ ਐਪ ਦਾ ਇਕ ਬਟਨ ਦਬਾ ਕੇ ਤੁਰੰਤ ਪੁਲਸ ਮਦਦ ਪ੍ਰਾਪਤ ਕਰ ਸਕੇਗਾ। ਉਂਝ ਇਸ ਐਪ ਨੂੰ ਜਨਵਰੀ 'ਚ ਸ਼ੁਰੂ ਕੀਤਾ ਜਾ ਚੁੱਕਾ ਹੈ ਪਰ ਪ੍ਰਚਾਰ ਪ੍ਰਸਾਰ ਦੀ ਘਾਟ 'ਚ ਯਾਤਰੀ ਇਸ ਦਾ ਲਾਭ ਨਹੀਂ ਉਠਾ ਸਕ ਰਹੇ ਹਨ।
ਇੰਦੌਰ ਰੇਂਜ ਰੇਲ ਪੁਲਸ ਸੁਪਰਡੈਂਟ ਮਹੇਸ਼ ਜੈਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਪ ਵਿਚ ਮੌਜੂਦ ਐਮਰਜੈਂਸੀ ਹੈਲਪ ਦਾ ਬਟਨ ਦਬਾ ਕੇ ਯਾਤਰੀ ਨੂੰ ਅਗਲੇ ਸਟੇਸ਼ਨ 'ਤੇ ਤੁਰੰਤ ਪੁਲਸ ਮਦਦ ਮਿਲ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਐਪ ਦਾ ਬਟਨ ਦਬਾਉਂਦੇ ਹੀ ਭੋਪਾਲ ਸਥਿਤ ਰੇਲਵੇ ਮੁੱਖ ਸਰਵਰ 'ਤੇ ਯਾਤਰੀ ਦਾ ਮੋਬਾਈਲ ਨੰਬਰ ਰਜਿਸਟਰਡ ਹੋ ਜਾਂਦਾ ਹੈ।
ਜਿਸ ਦੇ ਆਧਾਰ 'ਤੇ ਉਸ ਨੂੰ 10 ਸੈਂਕਿੰਡ ਅੰਦਰ ਮਦਦ ਲਈ ਪੁਲਸ ਕਾਲ ਕਰ ਲੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਅਗਲੇ ਸਟੇਸ਼ਨ 'ਤੇ ਪੁਲਸ ਦੀ ਮਦਦ ਮਿਲ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਧਾਰਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਯਾਤਰੀ ਐਮਰਜੈਂਸੀ ਸਥਿਤੀ ਵਿਚ 1512 ਨੰਬਰ ਡਾਇਲ ਕਰ ਕੇ ਮਦਦ ਲੈ ਸਕਦੇ ਹਨ।
ਰੇਪ ਦੇ ਦੋਸ਼ੀ ਸਾਬਕਾ ਵਿਧਾਇਕ ਪੁਲਸ ਦੀ ਗ੍ਰਿਫਤ ਤੋਂ ਬਾਹਰ
NEXT STORY