ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ਹੀਰਾ ਕੰਪਨੀ 'ਚ 3 ਕਰੋੜ ਦੇ ਹੀਰੇ ਗਾਇਬ ਹੋ ਗਏ। ਇਹ ਕੰਮ ਕੀਤਾ ਹੈ, ਕੰਪਨੀ ਨੇ ਕਰਮਚਾਰੀ ਨੇ। ਕਰਮਚਾਰੀ ਤਿੰਨ ਮਿੰਟ 'ਚ 3 ਕਰੋੜ ਦੇ ਹੀਰੇ ਲੈ ਕੇ ਫਰਾਰ ਹੋ ਗਿਆ। ਵਾਰਦਾਤ ਸੂਰਤ ਦੇ ਸ਼੍ਰੀਰਾਮਕ੍ਰਿਸ਼ਨ ਐਕਸਪੋਰਟ ਡਾਇਮੰਡ ਕੰਪਨੀ 'ਚ ਸੋਮਵਾਰ ਸਵੇਰ ਨੂੰ ਹੋਈ।
ਕੰਪਨੀ 'ਚ 30 ਸਕਿਓਰਿਟੀ ਗਾਰਡ ਹਨ ਅਤੇ 825 ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਹਨ। ਬਾਵਜੂਦ ਇਸ ਦੇ ਕਰਮਚਾਰੀ ਬਹੁਤ ਆਸਾਨੀ ਨਾਲ ਹੀਰੇ ਲੈ ਕੇ ਫਰਾਰ ਹੋ ਗਿਆ। ਕੰਪਨੀ ਦੇ ਮੁਖੀ ਗੋਵਿੰਦ ਢੋਲਕੀਆ ਨੇ ਪੁਲਸ ਨੂੰ ਦੱਸਿਆ ਕਿ ਫਰਾਰ ਕਰਮਚਾਰੀ ਦਾ ਕੰਮ ਮੈਨੇਜਰ ਨੂੰ ਰਫ ਹੀਰੇ ਲੈ ਕੇ ਉੱਥੇ ਕੰਮ ਕਰ ਰਹੇ ਹੀਰਾ ਕਾਰੀਗਰਾਂ ਨੂੰ ਵੰਡਣਾ ਸੀ।
ਸੋਮਵਾਰ ਦੀ ਸਵੇਰ ਨੂੰ ਕਰਮਚਾਰੀ ਕੰਪਨੀ 'ਚ ਪਹੁੰਚਿਆ ਅਤੇ ਉਸ ਤੋਂ ਬਾਅਦ ਉਸ ਨੇ ਮੈਨੇਜਰ ਨੂੰ 710 ਹੀਰਿਆਂ ਦੇ ਛੋਟੇ ਪੈਕੇਟ ਲਏ, ਜਿਸ ਨੂੰ 5ਵੀਂ ਮੰਜ਼ਲ 'ਤੇ ਹੀਰਾ ਕਾਰੀਗਰਾਂ ਨੂੰ ਦੇਣ ਜਾਣਾ ਸੀ ਉਸ ਦੇ 5ਵੀਂ ਮੰਜ਼ਲ ਤਕ ਨਾ ਪਹੁੰਚਣ 5 ਮਿੰਟ ਬਾਅਦ ਅਲਾਰਮ ਵੱਜਣ ਲੱਗਾ। ਸੀ. ਸੀ. ਟੀ. ਵੀ. ਕੈਮਰੇ ਵਿਚ ਪਤਾ ਲੱਗਾ ਹੈ ਕਿ ਕਰਮਚਾਰੀ 5ਵੀਂ ਮੰਜ਼ਲ ਦੀ ਬਜਾਏ ਹੀਰੇ ਲੈ ਕੇ ਸਿੱਧੇ ਗੇਟ ਤੋਂ ਬਾਹਰ ਨਿਕਲ ਗਿਆ। ਕੰਪਨੀ ਦੇ ਮੈਨੇਜਰ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕੰਪਨੀ ਤੋਂ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੂਸ਼ਣ ਨੇ ਕੇਜਰੀਵਾਲ ਨੂੰ ਨਵਾਂ ਪੱਤਰ ਲਿਖਿਆ
NEXT STORY