ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਅਸੰਤੁਸ਼ਟ ਨੇਤਾ ਪ੍ਰਸ਼ਾਂਤ ਭੂਸ਼ਣ ਨੇ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਨਵਾਂ ਪੱਤਰ ਲਿਖ ਕੇ ਉਨ੍ਹਾਂ ਮੁੱਦਿਆਂ ਵੱਲ ਧਿਆਨ ਆਕਰਸ਼ਤ ਕੀਤਾ ਹੈ, ਜਿਨ੍ਹਾਂ ਨੂੰ ਉਹ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਭੂਸ਼ਣ ਨੇ ਇਨ੍ਹਾਂ ਖਬਰਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਜੇਕਰ ਕੇਜਰੀਵਾਲ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲੈਂਦੇ ਹਨ ਤਾਂ ਉਹ ਰਾਸ਼ਟਰੀ ਕਾਰਜਕਾਰਣੀ ਤੋਂ ਹਟਾਉਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ,''ਮੈਂ ਰਾਸ਼ਟਰੀ ਕਾਰਜਕਾਰਣੀ ਤੋਂ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਹੈ ਪਰ ਹਾਂ, ਮੈਂ ਅਰਵਿੰਦ ਨੂੰ ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ ਬਾਰੇ ਇਕ ਨੋਟ ਲਿਖਿਆ ਹੈ।'' ਹਾਲਾਂਕਿ ਭੂਸ਼ਣ ਨੇ ਪੱਤਰ 'ਚ ਚੁੱਕੇ ਮੁੱਦਿਆਂ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਅਤੇ ਇਹ ਵੀ ਨਹੀਂ ਦੱਸਿਆ ਕਿ ਇਸ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਕਦੋਂ ਭੇਜਿਆ ਗਿਆ। ਉਨ੍ਹਾਂ ਨੇ ਕਿਹਾ,''ਮੁੱਦੇ ਉਹੀ ਹਨ, ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਰਹੇ ਹਾਂ। ਸਿਰਫ ਇਹ ਥੋੜ੍ਹੇ ਅਤੇ ਜ਼ਿਆਦਾ ਯੋਜਨਾਬੱਧ ਤਰੀਕੇ ਨਾਲ ਚੁੱਕੇ ਗਏ ਹਨ।''
ਯੋਗੇਂਦਰ ਯਾਦਵ ਦੇ ਕਰੀਬੀ ਸੂਤਰਾਂ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਭੂਸ਼ਣ ਦੇ ਨਾਲ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਅਨੁਸਾਰ ਪਾਰਟੀ ਬੁੱਧਵਾਰ ਨੂੰ ਯਾਦਵ ਦੇ ਪ੍ਰਤੀਨਿਧੀਆਂ ਨਾਲ ਤੀਜੇ ਦੌਰ ਦੀ ਬੈਠਕ ਕਰੇਗੀ। ਭੂਸ਼ਣ ਨੇ ਪਾਰਟੀ 'ਚ ਅੰਦਰੂਨੀ ਲੋਕਤੰਤਰ, ਸਵਰਾਜ ਅਤੇ ਪ੍ਰਭੂਤੱਵਵਾਦੀ ਨਜ਼ਰੀਏ ਸਮੇਤ ਕਈ ਮੁੱਦਿਆਂ ਨੂੰ ਉਠਾਇਆ ਸੀ। ਉਨ੍ਹਾਂ ਨੇ ਸੰਗਠਨ ਦੇ ਕੰਮਕਾਰ 'ਚ ਉੱਚ ਪੱਧਰ ਦੀ ਪਾਰਦਰਸ਼ਤਾ ਲਿਆਉਣ ਦੀ ਗੱਲ ਕਹੀ ਸੀ। ਭੂਸ਼ਣ ਨੇ ਸੋਮਵਾਰ ਨੂੰ ਇਕ ਐੱਸ. ਐੱਮ. ਐੱਸ. ਭੇਜ ਕੇ ਕੇਜਰੀਵਾਲ ਨਾਲ ਮੁਲਾਕਾਤ ਕਰਨ ਅਤੇ ਸਾਰੇ ਵਿਵਾਦ ਨੂੰ ਖਤਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਨੇ ਜਵਾਬ 'ਚ ਕਿਹਾ ਕਿ ਉਹ ਜਲਦੀ ਹੀ ਮਿਲਣਗੇ ਪਰ ਬਜਟ ਸੈਸ਼ਨ ਦੇ ਬਾਅਦ ਹੀ ਇਹ ਮੁਲਾਕਾਤ ਹੋਵੇਗੀ।
ਟ੍ਰੇਨ 'ਚ ਸਫਰ ਕਰਨ ਵਾਲੇ ਇੰਝ ਲੈ ਸਕਦੇ ਹਨ ਪੁਲਸ ਦੀ ਮਦਦ
NEXT STORY