ਨਵੀਂ ਦਿੱਲੀ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਨੇ ਪੱਛਮੀ ਬੰਗਾਲ ਸਰਕਾਰ ਨੂੰ ਅੱਜ ਨੋਟਿਸ ਜਾਰੀ ਕਰਕੇ ਉਸ ਕੋਲ ਸੂਬੇ 'ਚ ਹੋਏ ਇਕ ਨਨ ਦੇ ਕਥਿਤ ਸਮੂਹਿਕ ਜਬਰ-ਜ਼ਨਾਹ ਮਾਮਲੇ 'ਤੇ ਰਿਪੋਰਟ ਮੰਗੀ ਹੈ।
ਅੱਜ ਇਥੇ ਜਾਰੀ ਇਕ ਬਿਆਨ ਅਨੁਸਾਰ ਐੱਨ. ਐੱਚ. ਆਰ. ਸੀ. ਨੇ ਸੂਬੇ ਦੇ ਮੁੱਖ ਸੱਕਤਰ ਅਤੇ ਪੁਲਸ ਮਹਾ-ਨਿਰਦੇਸ਼ਕ ਨੂੰ ਨੋਟਿਸ ਜਾਰੀ ਕਰਕੇ ਉਸ ਕੋਲੋਂ 2 ਹਫਤਿਆਂ ਅੰਦਰ ਮਾਮਲੇ 'ਤੇ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਸੂਬੇ ਦੇ ਨਦੀਆ ਜ਼ਿਲੇ ਦੇ ਇਕ ਪਿੰਡ 'ਚ 14 ਮਾਰਚ ਨੂੰ ਇਕ ਕਾਨਵੈਂਟ ਸਕੂਲ ਅੰਦਰ 7 ਡਾਕੂਆਂ ਵਲੋਂ 71 ਸਾਲਾ ਨਨ ਨਾਲ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦੇ ਹੋਏ ਨੋਟਿਸ ਜਾਰੀ ਕੀਤਾ ਹੈ।
ਆਜ਼ਮ ਖਾਨ ਖਿਲਾਫ ਵਿਦਿਆਰਥੀ ਨੇ ਫੇਸਬੁੱਕ 'ਤੇ ਕੀਤਾ ਕੁਮੈਂਟ, ਗ੍ਰਿਫਤਾਰ
NEXT STORY