ਨਵੀਂ ਦਿੱਲੀ- ਮਾਲਦੀਵ ਅਤੇ ਇਟਲੀ ਸਣੇ 5 ਦੇਸ਼ਾਂ ਦੇ ਰਾਜਦੂਤਾਂ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਆਪਣੇ ਪਛਾਣ ਪੱਤਰ ਸੌਂਪੇ। ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਵੇਣੂ ਰਾਜਮੋਨੀ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਸਮਾਰੋਹ ਦੌਰਾਨ ਆਪਣੇ ਪਛਾਣ ਪੱਤਰ ਸੌਂਪਣ ਵਾਲਿਆਂ ਵਿਚ ਮਾਲਦੀਵ ਦੇ ਹਾਈ ਕਮਿਸ਼ਨਰ ਅਹਿਮਦ ਮੁਹੰਮਦ, ਇਟਲੀ ਦੇ ਹਾਈ ਕਮਿਸ਼ਨਰ ਏਂਜੋ ਏਂਜੇਲੋਨੀ, ਅਲਜੀਰੀਆ ਦੇ ਰਾਜਦੂਤ ਹਮਜਾ ਯਾਹੀਆ ਸ਼ੇਰਿਫ, ਸੇਨੇਗਲ ਦੇ ਰਾਜਦੂਤ ਇਲ ਹਾਦਜੀ ਇਬੋਊ ਅਤੇ ਮਾਰਸ਼ਲ ਦੀਪ ਸਮੂਹ ਦੇ ਰਾਜਦੂ²ਤ ਥਾਮਸ ਦੀ ਕਿਜਿਨਰ ਸ਼ਾਮਲ ਸੀ।
ਕਾਲੇ ਧਨ 'ਤੇ ਰੋਕ ਲਗਾਉਣ ਵਾਲਾ ਬਿੱਲ ਸੰਸਦ ਦੇ ਚਾਲੂ ਸੈਸ਼ਨ 'ਚ ਲਿਆਂਦਾ ਜਾਵੇਗਾ : ਸਰਕਾਰ
NEXT STORY