ਚੰਡੀਗੜ੍ਹ-ਹਮੇਸ਼ਾ ਸਵਾਲਾਂ ਦੇ ਘੇਰੇ 'ਚ ਘਿਰੀ ਰਹਿਣ ਵਾਲੀ ਪੰਜਾਬ ਪੁਲਸ ਦੀ ਹਰਕਤ ਇਕ ਵਾਰ ਫਿਰ ਜਗ ਜਾਹਰ ਹੋ ਗਈ ਹੈ, ਜਿਸ ਕਾਰਨ ਪੰਜਾਬ ਪੁਲਸ ਦੇ ਹਵਲਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੇਜ-1 ਦੇ ਪੁਲਸ ਦਫਤਰ 'ਚ ਤਾਇਨਾਤ ਹਵਲਦਾਰ ਬਲਵਿੰਦਰ ਸਿੰਘ ਨਵੇਂ ਭਰਤੀ ਹੋਏ ਜਵਾਨਾਂ ਨੂੰ ਆਪਣੇ ਜਾਲ 'ਚ ਫਸਾਉਂਦਾ ਸੀ।
ਉਹ ਕੋ-ਆਪਰੇਟਿਵ ਬੈਂਕ ਤੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦਿਵਾਉਣ ਦਾ ਵਾਅਦਾ ਕਰਦਾ ਸੀ ਅਤੇ ਉਨ੍ਹਾਂ ਕੋਲੋਂ ਵਸੂਲੀ ਵੀ ਕਰਦਾ ਸੀ। ਬਲਵਿੰਦਰ ਨੇ ਰਵਿੰਦਰ ਸਿੰਘ ਨੂੰ ਵੀ ਇਹੀ ਵਾਅਦਾ ਕੀਤਾ। ਇਸ ਲਈ ਉਸ ਨੇ ਦਸਤਾਵੇਜ਼ 'ਤੇ ਐੱਸ. ਪੀ. ਹੈੱਡਕੁਆਰਟਰ ਦੇ ਹਸਤਾਖਰ ਵੀ ਖੁਦ ਕਰ ਦਿੱਤੇ। ਇਹ ਫਰਜ਼ੀ ਦਸਤਾਵੇਜ਼ ਉਸ ਨੇ ਕੋ-ਆਪਰੇਟਿਵ ਬੈਂਕ 'ਚ ਲੋਨ ਲਈ ਜਮ੍ਹਾਂ ਵੀ ਕਰਵਾ ਦਿੱਤੇ।
ਇਸ ਦੌਰਾਨ ਜਦੋਂ ਬੈਂਕ ਦੇ ਬ੍ਰਾਂਚ ਮੈਨੇਜਰ ਤਿਰਲੋਜਨ ਸਿੰਘ ਨੇ ਦਸਤਾਵੇਜ਼ ਦੇਖੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਫਿਰ ਇਸ ਕੇਸ ਨੂੰ ਹੈੱਡ ਕੁਆਰਟਰ ਭੇਜਿਆ, ਜਿੱਥੇ ਇਹ ਸਾਈਨ ਜਾਅਲੀ ਪਾਏ ਗਏ। ਇਸ ਤੋਂ ਬਾਅਦ ਤਿਰਲੋਚਨ ਸਿੰਘ ਦੀ ਸ਼ਿਕਾਇਤ 'ਤੇ ਹਵਲਦਾਰ ਬਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਰਸਿਮਰਤ ਬਾਦਲ ਨੇ ਹੋਰ ਖੂਬਸੂਰਤ ਮਹਿਲਾ ਨੇਤਾਵਾਂ ਸਮੇਤ ਦਿੱਤੇ ਫੋਟੋਆਂ ਲਈ ਪੋਜ਼ (ਦੇਖੋ ਤਸਵੀਰਾਂ)
NEXT STORY