ਮੁੰਬਈ- ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਐੱਨ. ਐੱਚ. 10' ਰਾਹੀਂ ਬਤੌਰ ਨਿਰਮਾਤਾ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਆਪਣੇ ਪ੍ਰੋਡੈਕਸ਼ਨ ਦੀ ਅਗਲੀ ਫਿਲਮ 'ਚ ਉਹ ਮਸ਼ਹੂਰ ਸਿਤਾਰਿਆਂ ਦੀ ਬਜਾਏ ਅਭਿਨੇਤਾਵਾਂ ਨੂੰ ਲੈਣਾ ਪਸੰਦ ਕਰੇਗੀ। ਅਨੁਸ਼ਕਾ ਤੋਂ ਇਲਾਵਾ 'ਐੱਨ. ਐੱਚ. 10' 'ਚ ਨੀਲ ਭੂਪਲਮ ਅਤੇ ਦਰਸ਼ਨ ਕੁਮਾਰ ਨੇ ਵੀ ਆਪਣੇ ਅਭਿਨੈ ਦਾ ਲੋਹਾ ਮਨਵਾਇਆ ਹੈ। ਆਪਣੀ ਅਗਲੀ ਫਿਲਮ 'ਚ ਸਿਤਾਰਿਆਂ ਨਾਲ ਕੰਮ ਕਰਨ ਦੇ ਸਵਾਲ 'ਤੇ ਅਨੁਸ਼ਕਾ ਨੇ ਕਿਹਾ, ''ਆਪਣੀ ਅਗਲੀ ਫਿਲਮ 'ਚ ਅਸੀਂ ਅਭਿਨੇਤਾਵਾਂ ਨੂੰ ਕੰਮ ਕਰਨ ਦਾ ਪ੍ਰਸਤਾਵ ਦੇਵਾਂਗੇ ਨਾ ਕਿ ਸਿਤਾਰਿਆਂ ਨੂੰ। ਜੇਕਰ ਅਭਿਨੇਤਾ ਪਹਿਲਾਂ ਤੋਂ ਹੀ ਸਿਤਾਰੇ ਹੋਣ ਤਾਂ ਉਹ ਵੱਖਰੀ ਗੱਲ ਹੈ।'' ਅਨੁਸ਼ਕਾ ਦਾ ਮੰਨਣਾ ਹੈ, ''ਫਿਲਮ ਆਪਣੇ ਆਪ 'ਚ ਹਮੇਸ਼ਾ ਵੱਡੀ ਹੁੰਦੀ ਹੈ। ਕਹਾਣੀ ਵੱਡੀ ਹੁੰਦੀ ਹੈ ਅਤੇ ਅਸੀਂ ਉਸ ਦੀ ਚੋਣ ਬਹੁਤ ਹੀ ਚਲਾਕੀ ਨਾਲ ਕਰਦੇ ਹਾਂ। ਹਰ ਕੋਈ ਵਧੀਆ ਕੰਮ ਦੀ ਭਾਲ 'ਚ ਹੈ। ਸਾਨੂੰ ਇਹ ਕੰਮ ਫਿਲਮ ਅਨੁਸਾਰ ਲੱਗੇਗਾ। ਮੈਂ ਕੁਝ ਵੱਖਰਾ ਕਰਨਾ ਚਾਹੁੰਦੀ ਹਾਂ ਅਤੇ ਨਵਾਂ ਚਲਣ ਲੈ ਕੇ ਆਉਣਾ ਚਾਹੁੰਦੀ ਹਾਂ।'' ਫਿਲਮ 'ਐੱਨ. ਐੱਚ. 10' ਦਾ ਨਿਰਦੇਸ਼ਨ ਨਵਦੀਪ ਸਿੰਘ ਨੇ ਕੀਤਾ ਹੈ ਅਤੇ ਇਸ ਦਾ ਨਿਰਮਾਣ ਫੈਂਟਮ ਫਿਲਮ ਤੇ ਇਰੋਜ਼ ਇੰਟਰਨੈਸ਼ਨਲ ਨਾਲ ਸਾਂਝੇ ਤੌਰ 'ਤੇ ਕੀਤਾ ਗਿਆ ਹੈ।
ਕਰਨ ਜੌਹਰ ਦੇ ਘਰ ਬਾਹਰ ਕੁਝ ਇਸ ਅੰਦਾਜ਼ 'ਚ ਦਿਖੇ ਰਣਵੀਰ ਦੀਪਿਕਾ (ਦੇਖੋ ਤਸਵੀਰਾਂ)
NEXT STORY