ਨਵੀਂ ਦਿੱਲੀ- ਕ੍ਰਿਕਟ ਵਰਲਡ ਕੱਪ ਦੇ ਵਿਚਾਲੇ ਭਾਰਤੀ ਟੀਮ ਦੇ ਵਾਈਸ ਕੈਪਟਨ ਵਿਰਾਟ ਕੋਹਲੀ ਤੇ ਉਸ ਦੀ ਗਰਲਫਰੈਂਡ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਟਵੀਟ ਰਾਹੀਂ ਸ਼ਰੇਆਮ ਆਪਣੇ ਪਿਆਰ ਦਾ ਇਜ਼ਹਾਰ ਤਾਂ ਕਰ ਹੀ ਦਿੱਤਾ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਵਿਰਾਟ ਆਪਣੀ ਲਵ ਭਾਵ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਨ ਜਾ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਇਸੇ ਸਾਲ ਦੇ ਅਖੀਰ ਤਕ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਹੀ ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਫਿਲਮ ਐੱਨ. ਐੱਚ. 10 ਦੇਖ ਕੇ ਅਨੁਸ਼ਕਾ ਤੇ ਫਿਲਮ ਦੀ ਤਾਰੀਫ ਕੀਤੀ ਸੀ ਤੇ ਅਨੁਸ਼ਕਾ ਨੂੰ ਮਾਈ ਲਵ ਕਹਿ ਕੇ ਸੰਬੋਧਿਤ ਕੀਤਾ ਸੀ। ਵਿਰਾਟ ਕੋਹਲੀ ਦੇ ਟਵੀਟ ਦੇ ਤੁਰੰਤ ਬਾਅਦ ਅਨੁਸ਼ਕਾ ਸ਼ਰਮਾ ਦਾ ਵੀ ਜਵਾਬ ਆਇਆ। ਅਨੁਸ਼ਕਾ ਨੇ ਟਵੀਟ ਕਰਕੇ ਵਿਰਾਟ ਦਾ ਧੰਨਵਾਦ ਅਦਾ ਕੀਤਾ ਸੀ।
ਇਹ ਕਿਆਸ ਇਸ ਲਈ ਵੀ ਲਗਾਈ ਜਾ ਰਹੀ ਹੈ ਕਿਉਂਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਹੁਣ ਤਕ ਕਈ ਵਾਰ ਦੇਸ਼ ਤੇ ਵਿਦੇਸ਼ੀ ਧਰਤੀ 'ਤੇ ਇਕੱਠੇ ਦੇਖਿਆ ਗਿਆ ਹੈ। ਵਿਸ਼ਵ ਕੱਪ 2015 ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਿਰਾਟ-ਅਨੁਸ਼ਕਾ ਨੂੰ ਕਈ ਵਾਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਇਕੱਠੇ ਦੇਖਿਆ ਗਿਆ ਸੀ।
ਸੋਨਾਕਸ਼ੀ ਸਿਨ੍ਹਾ ਨੇ ਵੀ ਕਰਵਾਇਆ ਗਲੈਮਰੈੱਸ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY