ਨਵੀਂ ਦਿੱਲੀ- ਕੌਣ ਕਹਿੰਦਾ ਹੈ ਕਿ ਬਾਲੀਵੁੱਡ ਅਭਿਨੇਤਰੀਆਂ ਬੈਸਟ ਫਰੈਂਡਸ ਨਹੀਂ ਹੁੰਦੀਆਂ? ਦੀਪਿਕਾ ਪਾਦੁਕੋਣ ਤੇ ਅਨੁਸ਼ਕਾ ਸ਼ਰਮਾ ਦੀ ਇਸ ਤਸਵੀਰ ਨੂੰ ਦੇਖ ਕੇ ਤਾਂ ਸਾਫ ਲੱਗ ਰਿਹਾ ਹੈ ਕਿ ਦੋਵੇਂ ਇਕ-ਦੂਜੇ ਦੀਆਂ ਬੇਹੱਦ ਅਜੀਜ਼ ਲੱਗ ਰਹੀਆਂ ਹਨ। ਦੋਵੇਂ ਹੀ ਅਭਿਨੇਤਰੀਆਂ ਬਾਲੀਵੁੱਡ ਦੀਆਂ ਸਫਲ ਸੈਲੇਬ੍ਰਿਟੀਜ਼ 'ਚੋਂ ਇਕ ਹਨ। ਇਸ ਤੋਂ ਇਲਾਵਾ ਦੋਵਾਂ ਵਿਚ ਇਕ ਹੋਰ ਗੱਲ ਕਾਮਨ ਹੈ, ਉਹ ਹੈ ਅਭਿਨੇਤਾ ਰਣਵੀਰ ਸਿੰਘ।
ਦੀਪਿਕਾ ਪਾਦੁਕੋਣ ਦੇ ਬੁਆਏਫਰੈਂਡ ਰਣਵੀਰ ਸਿੰਘ ਕਦੇ ਅਨੁਸ਼ਕਾ ਦੇ ਬੁਆਏਫਰੈਂਡ ਹੋਇਆ ਕਰਦੇ ਸਨ। ਖੈਰ ਹਾਲ ਹੀ 'ਚ ਆਈ ਖਬਰ ਦੀ ਗੱਲ ਕੀਤੀ ਜਾਵੇ ਤਾਂ ਦੀਪਿਕਾ ਪਾਦੁਕੋਣ ਨੇ ਅਨੁਸ਼ਕਾ ਨੂੰ ਕਿੱਸ ਕਰਦੇ ਹੋਏ ਤਸਵੀਰਾਂ ਕਲਿਕ ਕਰਵਾਈਆਂ ਹਨ। ਇਹ ਤਸਵੀਰਾਂ ਬਾਲੀਵੁੱਡ ਹਸਤੀਆਂ ਦੀ ਸੂਚਨਾ ਤੇ ਪ੍ਰਸਾਰਣ ਮੰਤਰੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਦੀਆਂ ਹਨ।
ਸੱਟ ਨਾਲ ਜੂਝ ਰਹੇ ਹਨ ਸ਼ਾਹਰੁਖ ਨੇ ਕਿਹਾ, 'ਇਹ ਕਾਫੀ ਤਕਲੀਫ ਭਰਿਆ ਹੈ'
NEXT STORY