ਮੁੰਬਈ- ਸੱਟ ਨਾਲ ਜੂਝ ਰਹੇ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਕਾਫੀ ਮਾਤਰਾ ਵਿਚ ਇੰਜੈਕਸ਼ਨ ਲਗਾ ਰਹੇ ਹਨ। ਸ਼ਾਹਰੁਖ ਨੇ ਵੀਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਗੰਭੀਰ ਸਮੇਂ ਪੱਟ ਦੀਆਂ ਮਾਸਪੇਸ਼ੀਆਂ ਖਿੱਚ ਗਈਆਂ ਹਨ। ਵਧੇਰੇ ਮਾਤਰਾ 'ਚ ਇੰਜੈਕਸ਼ਨ ਲੈ ਰਿਹਾ ਹਾਂ ਤੇ ਮੇਰੀ ਚਾਲ ਬੱਤਖ ਵਾਂਗ ਹੋ ਗਈ ਹੈ। ਉਨ੍ਹਾਂ ਨੂੰ ਬੱਤਖਾਂ ਨਾਲ ਲਗਾਅ ਨਹੀਂ ਹੈ ਪਰ ਇਹ ਕਾਫੀ ਤਕਲੀਫ ਭਰਿਆ ਹੈ।
ਹੈਪੀ ਨਿਊ ਈਅਰ 'ਚ ਲੋਕਾਂ ਦੀਵਾਨਾ ਬਣਾ ਚੁੱਕੇ ਸ਼ਾਹਰੁਖ ਦਾ ਧਿਆਨ ਮਨੀਸ਼ ਸ਼ਰਮਾ ਵਲੋਂ ਨਿਰਦੇਸ਼ਿਤ ਆਪਣੀ ਅਗਲੀ ਫਿਲਮ ਫੈਨ 'ਤੇ ਹੈ। ਉਹ ਐਕਸ਼ਨ ਡ੍ਰਾਮਾ ਫਿਲਮ ਰਈਸ 'ਚ ਵੀ ਦਿਖਾਈ ਦੇਣਗੇ ਤਾਂ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ। ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਨੇ ਕਰੋਏਸ਼ੀਆ ਦੇ ਡਬਰੋਵਨਿਕ ਸ਼ਹਿਰ 'ਚ ਬਤੀਤ ਆਪਣੇ ਪਲਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਸੀ।
ਤੈਨੂੰ ਵਾਜੇ-ਗਾਜੇ ਨਾਲ ਵਿਆਹ ਕੇ ਲਿਆਵਾਂਗੇ (ਦੇਖੋ ਤਸਵੀਰਾਂ)
NEXT STORY