ਮੁੰਬਈ- ਟੈਲੀਵੀਜ਼ਨ ਲੜੀਵਾਰ 'ਦੀਆ ਓਰ ਬਾਤੀ ਹਮ' ਦੀ ਅਭਿਨੇਤਰੀ ਦੀਪਿਕਾ ਸਿੰਘ ਇਨ੍ਹੀਂ ਦਿਨੀਂ ਖੂਬ ਖਾ ਰਹੀ ਹੈ। ਅਸਲ 'ਚ ਲੜੀਵਾਰ ਦੇ ਨਿਰਮਾਤਾ ਨੇ ਇਸ 'ਚ ਆਉਣ ਵਾਲੇ ਮੋੜ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣਾ ਭਾਰ ਵਧਾਉਣ ਲਈ ਕਿਹਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਣ-ਪੀਣ ਨੂੰ ਲੈ ਕੇ ਪਰਹੇਜ਼ ਕਰਨ ਦੀ ਜ਼ਰੂਰਤ ਨਹੀਂ ਰਹਿ ਗਈ ਹੈ।
ਸਟਾਰ ਪਲਸ 'ਤੇ ਇਸ ਲੜੀਵਾਰ 'ਚ ਦੀਪਿਕਾ ਇਕ ਭਾਰਤੀ ਪੁਲਸ ਅਫਸਰ ਦਾ ਕਿਰਦਾਰ ਨਿਭਾ ਰਹੀ ਹੈ। ਲੜਵੀਰ 'ਚ 6 ਸਾਲ ਦਾ ਫਰਕ ਲਿਆ ਜਾਣ ਵਾਲਾ ਹੈ ਜਿਸ ਨੂੰ ਦੇਖਦੇ ਹੋਏ ਦੀਪਿਕਾ ਤੋਂ ਭਾਰ ਵਧਾਉਣ ਲਈ ਕਿਹਾ ਗਿਆ ਹੈ। ਇਸ 'ਚ ਦੀਪਿਕਾ ਨੂੰ ਜੁੜਵਾ ਬੱਚਿਆਂ ਦੀ ਮਾਂ ਦੇ ਨਾਲ-ਨਾਲ ਆਈਪੀਐੱਸ ਅਧਿਕਾਰੀ ਦੀ ਦੋਹਰੀ ਭੂਮਿਕਾ ਨਿਭਾਵੇਗੀ।
ਦੀਪਿਕਾ ਨੇ ਇਕ ਬਿਆਨ 'ਚ ਕਿਹਾ, 'ਆਉਣ ਵਾਲੇ ਐਪੀਸੋਡ 'ਚ ਮੈਨੂੰ ਥੋੜ੍ਹਾ ਮੋਟਾ ਦਿਖਾਇਆ ਜਾਵੇਗਾ। ਲੜੀਵਾਰ 'ਚ ਆਪਣੀ ਭੂਮਿਕਾ ਨੂੰ ਦੇਖਦੇ ਹੋਏ ਇਨ੍ਹੀਂ ਦਿਨੀਂ ਥੋੜ੍ਹਾ ਭਾਰ ਵਧਾਉਣ ਵਾਲੀ ਹਾਂ। ਮੈਨੂੰ ਜੁੜਵਾ ਬੱਚਿਆਂ ਦੀ ਗਰਭਵਤੀ ਮਾਂ ਦਿਖਾਇਆ ਜਾਵੇਗਾ ਅਤੇ ਇਸ ਲਈ ਮੇਰਾ ਭਾਰ ਵਧਾਉਣ ਜ਼ਰੂਰੀ ਹੋ ਗਿਆ ਹੈ।'' ਦੀਪਿਕਾ ਲੜੀਵਾਰ 'ਚ ਹੋਣ ਵਾਲੇ ਬਦਲਾਅ ਲੈ ਕੇ ਉਤਸ਼ਾਹਿਤ ਹੈ।
'ਲਵ ਅਫੇਅਰ' ਕਾਰਨ 'ਫਿਊਰੀਅਸ 7' ਨੂੰ ਪ੍ਰਮੋਟ ਨਹੀਂ ਕਰਨਗੇ ਅਲੀ ਫਜ਼ਲ!
NEXT STORY