ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਲੀ ਫਜ਼ਲ ਲਵ ਅਫੇਅਰ ਫਿਲਮ 'ਚ ਰੁੱਝੇ ਹੋਣ ਕਾਰਨ ਸ਼ਾਇਦ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ਫਾਸਟ ਐਂਡ ਫਿਊਰੀਅਸ 7 ਦੇ ਪ੍ਰਮੋਸ਼ਨਲ ਇਵੈਂਟਸ 'ਚ ਸ਼ਾਮਲ ਨਾ ਹੋ ਸਕਣ। ਅਲੀ ਫਜ਼ਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਫਾਸਟ ਐਂਡ ਫਿਊਰੀਅਸ 7 ਦੇ ਨਾਲ-ਨਾਲ ਕੁਝ ਹੋਰ ਚੀਜ਼ਾਂ ਵੀ ਲਾਈਨ ਅੱਪ ਹਨ। ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਉਹ ਇਸ ਦੇ ਪ੍ਰੀਮੀਅਰ ਲਈ ਕਿਸੇ ਤਰ੍ਹਾਂ ਸਮਾਂ ਕੱਢ ਲੈਣਗੇ।
ਉਨ੍ਹਾਂ ਕਿਹਾ ਕਿ ਲਵ ਅਫੇਅਰ ਦੇ ਨਿਰਧਾਰਿਤ ਸ਼ੈਡਿਊਲ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਯੋਜਨਾਵਾਂ ਵਿਚ ਬਦਲਾਅ ਕਰਨਾ ਪਿਆ। ਫਿਊਰੀਅਸ 7 'ਚ ਅਲੀ ਫਜ਼ਲ ਦੇ ਤਿੰਨ ਸੀਨ ਹਨ। ਇਨ੍ਹਾਂ ਸੀਨਜ਼ 'ਚ ਅਲੀ ਫਜ਼ਲ ਦੇ ਨਾਲ ਹਾਲੀਵੁੱਡ ਐਕਟਰ ਵਿਨਸ ਡੀਜ਼ਲ ਵੀ ਹਨ। ਭਾਰਤ 'ਚ ਇਹ ਫਿਲਮ 2 ਅਪ੍ਰੈਲ ਨੂੰ ਇੰਗਲਿਸ਼, ਹਿੰਦੀ, ਤਾਮਿਲ ਤੇ ਤੇਗਲੂ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।
ਕੁਝ ਜ਼ਿਆਦਾ ਹੀ ਕੈਮਿਸਟਰੀ ਦਿਖੀ ਇਨ੍ਹਾਂ ਦੋਵਾਂ ਅਭਿਨੇਤਰੀਆਂ ਵਿਚ
NEXT STORY