ਮੁੰਬਈ- ਭਾਰਤ 'ਚ ਜ਼ਿਆਦਾਤਰ ਇਸ ਰਵਾਇਤ ਨੂੰ ਬਹੁਤ ਫਾਲੋਅ ਕੀਤਾ ਜਾਂਦਾ ਹੈ ਕਿ ਪਤੀ ਹਮੇਸ਼ਾ ਹੀ ਪਤਨੀ ਤੋਂ ਉਮਰ 'ਚ ਵੱਡਾ ਹੋਣਾ ਚਾਹੀਦਾ ਹੈ। ਅੱਜ 21 ਵੀਂ ਸਦੀ ਚਲ ਰਹੀ ਹੈ। ਸਮਾਜ 'ਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਇਸ ਬਦਲਾਅ 'ਚ ਇਹ ਬਦਲਾਅ ਵੀ ਸ਼ਾਮਲ ਹੈ ਕਿ ਅੱਜ ਦੀ ਪਤਨੀ ਆਪਣੇ ਪਤੀ ਕੋਲੋਂ ਉਮਰ 'ਚ ਵੱਡੀ ਹੁੰਦੀ ਹੈ। ਜੇਕਰ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ ਤਾਂ ਬਾਲੀਵੁੱਡ 'ਚ ਅਜਿਹੀਆਂ ਉਦਾਹਰਨਾਂ ਕਈ ਦੇਖਣ ਨੂੰ ਮਿਲਣਗੀਆਂ। ਆਓ ਜਾਣਦੇ ਹਾਂ ਫਿਰ ਅਜਿਹੀਆਂ ਉਦਾਹਰਨਾਂ ਬਾਰੇ ਜਿਨ੍ਹਾਂ ਦੇ ਪਤੀ ਆਪਣੇ ਪਤਨੀ ਕੋਲੋਂ ਉਮਰ 'ਚ ਛੋਟੇ ਹਨ।
ਫਰਾਹ ਤੇ ਸ਼੍ਰੀਸਾ- ਫਿਲਮ 'ਮੈਂ ਹੂ ਨਾ' ਦੇ ਸੈੱਟ 'ਤੇ ਮਿਲੇ ਫਰਾਹ ਅਤੇ ਸ਼੍ਰੀਸਾ ਕੁੰਦਰ ਨੇ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਲਿਆ। ਫਰਾਹ ਆਪਣੇ ਪਤੀ ਤੋਂ ਅੱਠ ਸਾਲ ਵੱਡੀ ਹੈ। ਧਨੁਸ਼ ਦੀ ਪਤਨੀ ਦਾ ਨਾਂ ਵੀ ਐਸ਼ਵਰਿਆ ਹੈ ਅਤੇ ਉਹ ਧਨੁਸ਼ ਤੋਂ 2 ਸਾਲ ਵੱਡੀ ਹੈ।
ਨਰਗਿਸ ਤੇ ਸੁਨਿਲ ਦੱਤ - ਨਰਗਿਸ ਆਪਣੇ ਪਤੀ ਸੁਨਿਲ ਦੱਤ ਤੋਂ ਇਕ ਸਾਲ ਵੱਡੀ ਸੀ। ਦੋਹਾਂ ਦਾ ਪਿਆਰ ਬਿਲਕੁੱਲ ਫਿਲਮੀ ਸਟਾਇਲ 'ਚ ਹੋਇਆ ਸੀ ਜਦੋਂ 'ਮਦਰ ਇੰਡੀਆ' ਦੀ ਸ਼ੂਟਿੰਗ ਨੇ ਨਰਗਿਸ ਦੀ ਜਾਨ ਬਚਾਈ ਸੀ।
ਸੈਫ ਤੇ ਅ੍ਰੰਮਿਤਾ- ਸੈਫ ਦੀ ਪਹਿਲੀ ਪਤਨੀ ਅ੍ਰੰਮਿਤਾ ਉਨ੍ਹਾਂ ਤੋਂ 7 ਸਾਲ ਵੱਡੀ ਹੈ। ਉਨ੍ਹਾਂ ਨਾਲ ਤਲਾਕ ਤੋਂ ਬਾਅਦ ਸੈਫ ਅਲੀ ਨੇ ਕਰੀਨਾ ਨਾਲ ਵਿਆਹ ਕਰ ਲਿਆ।
ਸਚਿਨ ਅਤੇ ਅੰਜਲੀ- ਸਚਿਨ ਤੇ ਅੰਜਲੀ ਦੀ ਜੋੜੀ ਵੀ ਇਕ ਅਜਿਹੀ ਜੋੜੀ ਹੈ ਜਿਸ 'ਚ ਉਮਰ ਦਾ ਕਾਫੀ ਫਰਕ ਹੈ। ਸਚਿਨ ਦੀ ਪਤਨੀ ਸਚਿਨ ਤੋਂ 6 ਸਾਲ ਵੱਡੀ ਹੈ।
ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ- ਸ਼ਿਲਪਾ ਸ਼ੈਟੀ ਵੀ ਉਮਰ 'ਚ ਰਾਜ ਕੁੰਦਰਾ ਤੋਂ ਵੱਡੀ ਹੈ। ਸ਼ਿਲਪਾ ਰਾਜ ਦੀ ਦੂਜੀ ਪਤਨੀ ਹੈ।
ਫਰਹਾਨ ਅਖਤਰ ਤੇ ਅਧੁਨਾ ਅਖਤਰ- ਮਲਟੀਟੈਲੇਟਡ ਕਲਾਕਾਰ ਫਰਹਾਨ ਅਖਤਰ ਦੀ ਪਤਨੀ ਅਧੁਨਾ ਅਖਤਰ ਉੁਨ੍ਹਾਂ ਤੋਂ 6 ਸਾਲ ਵੱਡੀ ਹੈ।
ਅਰਜੁਨ ਰਾਮਪਾਲ ਤੇ ਮੇਹਰ- ਅਰਜੁਨ ਰਾਮਪਾਲ ਦੀ ਸੁਪਰਮਾਡਲ ਪਤਨੀ ਮੇਹਰ ਉਨ੍ਹਾਂ ਤੋਂ 2 ਸਾਲ ਵੱਡੀ ਹੈ।
ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ- ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਜੋੜੀ ਵੀ ਅਜਿਹੀ ਹੈ ਜਿਸ 'ਚ ਪਤਨੀ ਦੀ ਉਮਰ ਪਤੀ ਤੋਂ ਜ਼ਿਆਦਾ ਹੈ।
ਸੈਫ ਅਲੀ ਖਾਨ ਖਿਲਾਫ ਮਾਮਲੇ 'ਚ ਅਗਲੇ ਮਹੀਨੇ ਤੋਂ ਗਵਾਹ ਹੋਵੇਗਾ ਪੇਸ਼ (ਦੇਖੋ ਤਸਵੀਰਾਂ)
NEXT STORY