ਮੁੰਬਈ- ਬਾਲੀਵੁੱਡ ਅਭਿਨੇਤਰੀ ਗਾਇਤਰੀ ਜੋਸ਼ੀ ਅੱਜ ਯਾਨੀ ਸ਼ੁੱਕਰਵਾਰ ਨੂੰ ਆਪਣਾ ਜਨਮਦਿਨ ਮਨ੍ਹਾ ਰਹੀ ਹੈ। ਗਾਇਤਰੀ ਦਾ ਜਨਮ 20 ਮਾਰਚ 1977 ਨੂੰ ਹੋਇਆ। ਗਾਇਤਰੀ ਨੇ ਐਕਟਿੰਗ ਦੀ ਦੁਨੀਆ 'ਚ ਕਦਮ ਤਾਂ ਰੱਖਿਆ ਪਰ ਉਹ ਬਾਲੀਵੁੱਡ 'ਚ ਸਿਰਫ ਆਪਣਾ ਨਾਂ ਇਕ ਹੀ ਫਿਲਮ 'ਚ ਦਰਜ ਕਰਵਾ ਸਕੀ। ਉਸ ਨੇ ਸਾਲ 2004 'ਚ ਆਈ ਸ਼ਾਹਰੁਖ ਦੀ ਫਿਲਮ 'ਸਵਦੇਸ਼' 'ਚ ਕੰਮ ਕੀਤਾ ਸੀ। ਇਸ ਫਿਲਮ ਤੋਂ ਬਾਅਦ ਗਾਇਤਰੀ ਕਦੇ ਵੀ ਸਿਲਵਰ ਸਕ੍ਰੀਨ 'ਤੇ ਨਜ਼ਰ ਨਹੀਂ ਆਈ। ਗਾਇਤਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਰਾਹੀਂ ਕੀਤੀ। ਉਸ ਨੇ ਕਾਲੇਜ ਟਾਈਮ 'ਚ ਕਈ ਮਸ਼ਹੂਰ ਪ੍ਰਾਡੈਕਟ ਲਈ ਮਾਡਲਿੰਗ ਕੀਤੀ ਸੀ। ਸਾਲ 1999 'ਚ ਉਹ ਫੈਮਿਨਾ ਮਿਸ ਬਿਊਟੀ ਮੁਕਾਬਲੇ 'ਚ 5 ਫਾਈਨਲਿਸਟ 'ਚੋਂ ਇਕ ਸੀ। ਗਾਇਤਰੀ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕੀਤਾ ਹੈ। ਉਹ ਮੋਹਿਤ ਭਾਰਦਵਾਜ ਦੀ 'ਕਾਗਜ਼ ਕੀ ਕਸ਼ਤੀ' ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ 'ਝਾਂਝਰੀਆ' ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ। ਗਾਇਤਰੀ ਨੇ 27 ਅਗਸਤ ਸਾਲ 2005 'ਚ ਬਿਜ਼ਨੈੱਸਮੈਨ ਵਿਕਾਸ ਓਬਰਾਏ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਉਸ ਦੇ ਅਭਿਨੈ ਖੇਤਰ ਨੂੰ ਅਲਵਿਦਾ ਕਹਿ ਦਿੱਤਾ। ਗਾਇਤਰੀ ਦੀਆਂ 2 ਬੇਟੀਆਂ ਹਨ।
ਭੋਪਾਲ 'ਚ ਸੈਫ ਦੀ ਜਾਇਦਾਦ ਜਾਣਨ ਲਈ ਭੇਜਿਆ ਗਿਆ ਨੋਟਿਸ (ਦੇਖੋ ਤਸਵੀਰਾਂ)
NEXT STORY