ਭੋਪਾਲ- ਰਾਜਧਾਨੀ 'ਚ ਨਵਾਬ ਹਮੀਦੁੱਲਾ ਖਾਨ ਦੇ ਪਰਿਵਾਰ ਦੀ 2600 ਏਕੜ ਜ਼ਮੀਨ ਦੁਸ਼ਮਨ ਜਾਇਦਾਦ ਦਫਤਰ ਨੇ ਜਾਂਚ ਦੇ ਦਾਇਰੇ 'ਚ ਲੈ ਲਈ ਹੈ। ਇਸ ਲਈ ਪ੍ਰਸ਼ਾਸਨ ਨੇ ਨਵਾਬ ਪਰਿਵਾਰ ਦੀ ਰਾਜਧਾਨੀ 'ਚ ਸਥਿਤ ਪੂਰੀ ਜਾਇਦਾਦ ਦਾ ਬਿਊਰਾ ਵੀ ਤਿਆਰ ਕਰ ਲਿਆ ਹੈ। ਹੁਣ ਦੁਸ਼ਮਨ ਦਫਤਰ ਇਹ ਪਤਾ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਕਿ ਇਸ ਜਾਇਦਾਦ ਦੀ ਮੌਜੂਦਾ ਸਥਿਤੀ ਕੀ ਹੈ। ਇਸ ਦਾ ਮਾਲਕ ਹੋਣ ਦਾ ਹੱਕ ਕਿਸ ਦੇ ਕੋਲ ਹੈ? ਇਸ ਨਾਲ ਰਾਜਧਾਨੀ 'ਚ ਨਵਾਬ ਪਰਿਵਾਰ ਨਾਲ ਜੁੜੀ ਅਤੇ ਖਰੀਦੀ ਗਈ ਜਾਇਦਾਦ ਜਾਂਚ ਦੇ ਦਾਇਰੇ 'ਚ ਆ ਗਈ ਹੈ। ਅਗਲੇ ਕੁਝ ਹਫਤਿਆਂ ਤੋਂ ਦੁਸ਼ਮਨ ਜਾਇਦਾਦ ਦੀ ਮੌਜੂਦਾ ਸ਼ਥਿਤੀ ਦਾ ਸਰਵੇ ਵੀ ਸ਼ੁਰੂ ਕਰੇਗਾ। ਇਸ ਦੇ ਲਈ ਰਿਟਾਇਰਡ ਤਹਿਸੀਲਦਾਰ, ਨਵਾਬ ਤਹਿਸੀਲਦਾਰ, ਪਟਵਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਦੂਜੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਭੋਪਾਲ ਰਿਆਸਤ ਦੇ ਆਖਰੀ ਨਵਾਬ ਹਮੀਦੁੱਲਾ ਦੀ ਜਾਇਦਾਦ ਨੂੰ ਦੁਸ਼ਮਨ ਜਾਇਦਾਦ ਮਨ ਕੇ ਉਸ ਦੀ ਜਾਂਚ ਕਰਨਾ ਸਹੀ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਦੁਸ਼ਮਨ ਜਾਇਦਾਦ ਦਫਤਰ ਨੇ ਨਵਾਬ ਹਮੀਦੁੱਲਾ ਦੀ ਵੱਡੀ ਬੇਟੀ ਗੌਹਰ ਤਾਜ ਆਬਿਦਾ ਸੁਲਤਾਨ ਨੂੰ ਵਾਰਿਸ ਐਲਾਨ ਕੀਤੇ ਜਾਣ ਲਈ ਆਧਾਰ ਮਨ ਕੇ ਇਹ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮਾਮਲੇ 'ਚ ਹਮੀਦੁੱਲਾ ਦੇ ਪੜਪੋਤੇ ਸੈਫ ਅਲੀ ਖਾਨ ਨੂੰ ਨੋਟਿਸ ਦੀ ਕਾਪੀ ਭੇਜੀ ਹੈ। ਇਸ 'ਚ ਕਿਹਾ ਗਿਆ ਹੈ ਕਿ ਉਹ ਆਪਣੀ ਪੂਰੀ ਜਾਇਦਾਦ ਦੀ ਜਾਣਕਾਰੀ ਦੇਣ। ਹਾਲਾਂਕਿ ਸੈਫ ਵਲੋਂ ਇਸ ਸੰਬੰਧ 'ਚ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਪੂਰੀ ਜਾਇਦਾਦ ਨਵਾਬ ਹਮੀਦੁੱਲਾ ਦੇ ਨਾਂ ਸੀ। 1962 ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਛੋਟੀ ਬੇਟੀ ਸਾਜਿਦਾ ਸੁਲਤਾਨ ਨੂੰ ਵਾਰਿਸ ਐਲਾਨਿਆ ਗਿਆ ਸੀ। ਅਜਿਹੇ 'ਚ ਪਾਕਿਸਤਾਨ 'ਚ ਰਹਿਣ ਵਾਲੀ ਉਨ੍ਹਾਂ ਦੀ ਬੇਟੀ ਆਬਿਦਾ ਨੂੰ ਵਾਰਿਸ ਦੱਸਦੇ ਹੋਏ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਕਾਰਵਾਈ ਬਿਲਕੁਲ ਗਲਤ ਹੈ। ਨਵਾਬ ਹਮੀਦੁੱਲਾ ਦੀ ਬੇਟੀ ਆਬਿਦਾ ਸੁਲਤਾਨ ਸਾਲ 1950 'ਚ ਪਾਕਿਸਤਾਨ ਚਲੀ ਗਈ ਸੀ। ਮੌਜੂਦਾ ਸਮੇਂ 'ਚ ਨਵਾਬ ਦੀ ਜਾਇਦਾਦ 'ਤੇ ਕ੍ਰਿਕਟਰ ਮੰਸੂਰ ਅਲੀ ਖਾਨ ਪਟੌਦੀ ਦੀ ਬੇਗਮ ਸ਼ਰਮਿਲਾ ਟੈਗੋਰ ਅਤੇ ਉਸ ਦੇ ਬੱਚਿਆਂ ਦਾ ਕਬਜ਼ਾ ਹੈ। ਉਹ ਹਿੰਦੂਸਤਾਨ ਦੇ ਰਹਿਣ ਵਾਲੇ ਹਨ।
ਉਮਰ ਦੇ ਮਾਮਲੇ 'ਚ ਪਤੀਆਂ ਨੂੰ ਪਿੱਛੇ ਛੱਡ ਗਈਆਂ ਬਾਲੀਵੁੱਡ ਦੀਆਂ ਹੌਟ ਪਤਨੀਆਂ (ਦੇਖੋ ਤਸਵੀਰਾਂ)
NEXT STORY