ਜ਼ਿੰਦਗੀ ਵਿਚ ਅਕਸਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਬਹੁਤ ਉਦਾਸ ਤੇ ਨਿਰਾਸ਼ ਹੁੰਦੇ ਹਾਂ। ਅਜਿਹੇ ਵੇਲੇ ਸਾਨੂੰ ਖੁਦ ਨੂੰ ਚੰਗੀਆਂ ਚੀਜ਼ਾਂ ਦੀ ਯਾਦ ਦਿਵਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਨਾਂਹਪੱਖੀ ਚੀਜ਼ਾਂ ਆਪਣੇ-ਆਪ ਖਤਮ ਹੋ ਜਾਂਦੀਆਂ ਹਨ। ਜਦੋਂ ਵੀ ਉਦਾਸੀ ਤੇ ਨਿਰਾਸ਼ਾ ਦੇ ਬੱਦਲ ਸੰਘਣੇ ਹੋਣ ਲੱਗਣ ਤਾਂ ਹੇਠ ਲਿਖੀਆਂ ਗੱਲਾਂ ਯਾਦ ਰੱਖੋ :
1. ਸਮਾਂ ਸਾਰੇ ਜ਼ਖਮ ਭਰ ਦਿੰਦਾ ਹੈ।
2. ਮੌਕੇ ਹਰ ਜਗ੍ਹਾ ਹਨ।
3. ਦੁਨੀਆ ਵਿਚ ਚੰਗੇ ਲੋਕਾਂ ਦੀ ਕਮੀ ਨਹੀਂ ਜੋ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਨ।
4. ਜੇ ਤੁਹਾਨੂੰ ਆਪਣੇ ਬਾਰੇ ਕੁਝ ਪਸੰਦ ਨਹੀਂ ਤਾਂ ਤੁਸੀਂ ਉਸ ਨੂੰ ਕਦੇ ਵੀ ਬਦਲ ਸਕਦੇ ਹੋ।
5. ਕੁਝ ਵੀ ਓਨਾ ਮਾੜਾ ਨਹੀਂ ਹੁੰਦਾ ਜਿੰਨਾ ਦਿਸਦਾ ਹੈ।
6. ਜ਼ਿੰਦਗੀ ਸੁਲਝੀ ਹੋਈ ਹੈ, ਇਸ ਨੂੰ ਉਲਝਾਓ ਨਾ।
7. ਅਸਫਲਤਾਵਾਂ ਤੇ ਗਲਤੀਆਂ ਆਸ਼ੀਰਵਾਦ ਤੇ ਵਰਦਾਨ ਹਨ।
8. ਜਾਣ ਦਿਓ, ਯਾਰਾਂ ਵਾਲਾ ਵਤੀਰਾ ਅਪਣਾਓ, ਤੁਸੀਂ ਹਮੇਸ਼ਾ ਖੁਸ਼ ਰਹੋਗੇ।
9. ਇਹ ਪੂਰੀ ਸ੍ਰਿਸ਼ਟੀ ਹਮੇਸ਼ਾ ਤੁਹਾਡੇ ਪੱਖ ਵਿਚ ਕੰਮ ਕਰਦੀ ਹੈ, ਨਾ ਕਿ ਵਿਰੋਧ 'ਚ।
10. ਹਰ ਅਗਲਾ ਦਿਨ ਤੁਹਾਡੇ ਲਈ ਨਵੀਆਂ ਆਸਾਂ ਦਾ ਭੰਡਾਰ ਲੈ ਕੇ ਆਉਂਦਾ ਹੈ।
ਮਨੁੱਖ ਦੇ ਜੀਵਨ ਵਿਚ ਵੀ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ
NEXT STORY