ਬਹੁਤ ਪੁਰਾਣੀ ਗੱਲ ਹੈ। ਕਿਸੇ ਪਿੰਡ ਵਿਚ ਇਕ ਸੇਠ ਰਹਿੰਦਾ ਸੀ। ਉਸ ਦਾ ਨਾਂ ਮੁੰਨਾ ਲਾਲ ਸੀ। ਉਹ ਜਦੋਂ ਵੀ ਪਿੰਡ ਦੇ ਬਾਜ਼ਾਰ 'ਚੋਂ ਲੰਘਦਾ ਸੀ, ਲੋਕ ਉਸ ਨੂੰ ਦੁਆ-ਸਲਾਮ ਕਰਦੇ ਸਨ। ਉਹ ਉਸ ਦੇ ਜਵਾਬ ਵਿਚ ਮੁਸਕਰਾ ਕੇ ਸਿਰ ਹਿਲਾ ਦਿੰਦਾ ਸੀ ਅਤੇ ਬਹੁਤ ਹੌਲੀ ਜਿਹੇ ਬੋਲਦਾ ਸੀ ਕਿ ਘਰ ਜਾ ਕੇ ਦੱਸ ਦੇਵਾਂਗਾ।
ਇਕ ਵਾਰ ਕਿਸੇ ਜਾਣੂ ਵਿਅਕਤੀ ਨੇ ਸੇਠ ਨੂੰ ਇਹ ਕਹਿੰਦਿਆਂ ਸੁਣ ਲਿਆ ਤਾਂ ਪੁੱਛਣ ਲੱਗਾ,''ਸੇਠ ਜੀ, ਤੁਸੀਂ ਇੰਝ ਕਿਉਂ ਕਹਿੰਦੇ ਹੋ ਕਿ ਘਰ ਜਾ ਕੇ ਦੱਸ ਦੇਵਾਂਗਾ?''
ਇਸ 'ਤੇ ਸੇਠ ਬੋਲਿਆ,''ਮੈਂ ਪਹਿਲਾਂ ਅਮੀਰ ਨਹੀਂ ਸੀ। ਉਸ ਵੇਲੇ ਲੋਕ ਮੈਨੂੰ 'ਮੁੰਨਾ' ਕਹਿ ਕੇ ਬੁਲਾਉਂਦੇ ਸਨ। ਅੱਜ ਮੈਂ ਅਮੀਰ ਹਾਂ ਤਾਂ ਲੋਕ ਮੈਨੂੰ ਮੁੰਨਾ ਲਾਲ ਸੇਠ ਕਹਿ ਕੇ ਬੁਲਾਉਂਦੇ ਹਨ। ਇਹ ਇੱਜ਼ਤ ਲੋਕ ਮੈਨੂੰ ਨਹੀਂ, ਪੈਸੇ ਨੂੰ ਦੇ ਰਹੇ ਹਨ। ਇਸ ਲਈ ਮੈਂ ਰੋਜ਼ ਘਰ ਜਾ ਕੇ ਤਿਜੋਰੀ ਖੋਲ੍ਹ ਕੇ ਲਕਸ਼ਮੀ ਜੀ (ਪੈਸਾ) ਨੂੰ ਦੱਸ ਦਿੰਦਾ ਹਾਂ ਕਿ ਅੱਜ ਤੈਨੂੰ ਕਿੰਨੇ ਲੋਕਾਂ ਨੇ ਨਮਸਤੇ ਤੇ ਸਲਾਮ ਕੀਤਾ। ਇਸ ਨਾਲ ਮੇਰੇ ਮਨ ਵਿਚ ਹੰਕਾਰ ਜਾਂ ਗਲਤਫਹਿਮੀ ਨਹੀਂ ਆਉਂਦੀ ਕਿ ਲੋਕ ਮੈਨੂੰ ਮਾਣ ਜਾਂ ਇੱਜ਼ਤ ਦੇ ਰਹੇ ਹਨ। ਇੱਜ਼ਤ ਸਿਰਫ ਪੈਸਿਆਂ ਦੀ ਹੈ, ਇਨਸਾਨ ਦੀ ਨਹੀਂ।
ਜਿਸ ਦਿਨ ਸ਼੍ਰੀ ਰਾਮ ਜੀ ਨੇ ਧਾਰਿਆ ਅਵਤਾਰ
NEXT STORY