ਮੈਡਰਿਡ(ਰਾਇਟਰ)- ਸਪੇਨ ਦੇ ਬੈਂਕ 'ਬੀ. ਬੀ. ਵੀ. ਏ. -ਐੱਸ. ਏ.' ਦੇ ਕ੍ਰੈਡਿਟ ਲਾਈਨ ਦੇਣ ਦੀ ਪੇਸ਼ਕਸ਼ ਤੋਂ ਇਨਕਾਰ ਕਰਨ ਕਾਰਨ ਸਹਾਰਾ ਸਮੂਹ ਦੇ ਮੁਖੀ ਸੁਬਰਤ ਰਾਏ ਦੀ ਜੇਲ ਤੋਂ ਰਿਹਾਈ ਲਈ ਧਨ ਰਾਸ਼ੀ ਜੁਟਾਉਣ ਵਿਚ ਲੱਗੇ ਸਮੂਹ ਨੂੰ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹਾਰਾ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਬੀ. ਬੀ. ਵੀ. ਏ. ਨਾਲ ਉਸਨੇ 90 ਕਰੋੜ ਯੂਰੋ ਦਾ ਲਾਈਨ ਆਫ ਕ੍ਰੈਡਿਟ ਹਾਸਲ ਕਰ ਲਿਆ ਹੈ। ਬੀ. ਬੀ. ਵੀ. ਏ. ਦੇ ਇਕ ਬੁਲਾਰੇ ਨੇ ਇਸ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਉਸਨੇ ਨਾ ਤਾਂ ਸਹਾਰਾ ਨੂੰ ਲਾਈਨ ਆਫ ਕ੍ਰੈਡਿਟ ਦਿੱਤਾ ਹੈ ਅਤੇ ਨਾ ਹੀ ਉਸ ਦਾ ਸਹਾਰਾ ਨਾਲ ਕੋਈ ਸਬੰਧ ਹੈ। ਬੈਂਕ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਸਦੇ ਬੈਂਕ ਨੇ ਕਦੀ ਵੀ ਸਹਾਰਾ ਨਾਲ ਕਿਸੇ ਤਰ੍ਹਾਂ ਦੇ ਕਰਜ਼ 'ਤੇ ਚਰਚਾ ਨਹੀਂ ਕੀਤੀ ਹੈ।
ਆਈ. ਟੀ. ਕਾਨੂੰਨ ਦੀ ਦੁਰਵਰਤੋਂ 'ਤੇ ਪਹਿਲਾਂ ਹੀ ਪ੍ਰਗਟਾਈ ਸੀ ਚਿੰਤਾ : ਜੇਤਲੀ
NEXT STORY