ਨਵੀਂ ਦਿੱਲੀ(ਭਾਸ਼ਾ)-ਵਿੱਤ ਮੰਤਰੀ ਅਰੁਣ ਜੇਤਲੀ ਨੇ ਆਪਣੇ ਫੇਸਬੁੱਕ ਪੇਜ 'ਤੇ 3 ਸਾਲ ਪਹਿਲਾਂ ਹੀ ਰਾਜਸਭਾ ਵਿਚ ਦਿੱਤੇ ਗਏ ਆਪਣੇ ਇਕ ਬਿਆਨ ਨੂੰ ਪੋਸਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸੂਚਨਾ ਤਕਨੀਕ ਕਾਨੂੰਨ ਦੀ ਧਾਰਾ 66 (ਏ) ਦੀ ਦੁਰਵਰਤੋਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। ਸੁਪਰੀਮ ਕੋਰਟ ਵਲੋਂ ਮੰਗਲਵਾਰ ਨੂੰ ਵਿਵਾਦਗ੍ਰਸਤ ਧਾਰਾ 66 (ਏ) ਨੂੰ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੇ ਪਿਛੋਕੜ 'ਚ ਦਿੱਤੇ ਗਏ ਬਿਆਨ ਨੂੰ ਪੋਸਟ ਕੀਤਾ ਹੈ। ਜੇਤਲੀ ਨੇ ਪੋਸਟ ਵਿਚ ਕਿਹਾ ਹੈ,'' ਇਨ੍ਹਾਂ ਨਿਯਮਾਂ ਤਹਿਤ ਇਸ ਮਾਨਤਾ ਦੇ ਆਧਾਰ 'ਤੇ ਇਹ ਸ਼ਕਤੀਆਂ ਹਾਸਲ ਕੀਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਦੀ ਦੁਰਵਰਤੋਂ ਨਹੀਂ ਹੋਵੇਗੀ। ਸਾਨੂੰ ਉਹ ਉਦੋਂ ਚੁਭਦੀਆਂ ਹਨ ਜਦੋਂ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ ਮੈਂ (ਸੂਚਨਾ ਤਕਨੀਕ) ਮੰਤਰੀ ਨੂੰ ਅਪੀਲ ਕਰਾਂਗਾ ਕਿ ਉਹ ਇਸ ਨੋਟੀਫਿਕੇਸ਼ਨ ਰਾਹੀਂ ਜਿਸ ਤਰ੍ਹਾਂ ਦੀ ਪਾਬੰਦੀ ਲਾਗੂ ਕਰਨਾ ਚਾਹੁੰਦੇ ਹਨ, ਉਸ ਦੀ ਭਾਸ਼ਾ 'ਤੇ ਮੁੜ ਵਿਚਾਰ ਕਰਨ ਦੀ ਕਿਰਪਾਲਤਾ ਕਰਨ।''
ਭਵਿੱਖ 'ਚ ਹੋਰ ਘਟਣਗੀਆਂ ਦਰਾਂ
ਇਸੇ ਤਰ੍ਹਾਂ ਰਿਜ਼ਰਵ ਬੈਂਕ ਦੀ ਸਾਲਾਨਾ ਮੁਦਰਾ ਨੀਤੀ ਸਮੀਖਿਆ ਤੋਂ ਪਹਿਲਾਂ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਉਚਿਤ ਵਾਧਾ ਦਰ ਲਈ ਘੱਟ ਵਿਆਜ ਦਰਾਂ ਦੀ ਦਰਕਾਰ ਹੈ ਅਤੇ ਭਵਿੱਖ ਵਿਚ ਨਿਸ਼ਚਿਤ ਤੌਰ 'ਤੇ ਦਰਾਂ ਵਿਚ ਹੋਰ ਕਟੌਤੀ ਕੀਤੀ ਜਾਵੇਗੀ, ਜਿਸ ਨਾਲ ਉਧਾਰੀ ਦੀ ਲਾਗਤ ਵਿਚ ਕਮੀ ਆਵੇਗੀ।
ਟਾਟਾ ਨਹੀਂ ਖਰੀਦ ਸਕੇਗੀ ਡੋਕੋਮੋ ਦੀ ਹਿੱਸੇਦਾਰੀ
NEXT STORY