ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਲਗਾਤਾਰ ਅੱਠਵੇਂ ਸੈਸ਼ਨ 'ਚ ਪੀਲੀ ਧਾਤ 'ਚ ਤੇਜ਼ੀ ਦੇ ਵਿਚਾਲੇ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 400 ਰੁਪਏ ਚੜ੍ਹ ਕੇ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 26950 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 950 ਰੁਪਏ ਦੀ ਛਲਾਂਗ ਲਗਾ ਕੇ ਲਗਭਗ ਸਾਢੇ ਪੰਜ ਹਫਤੇ ਦੇ ਉੱਚੇ ਪੱਧਰ 38750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਲਗਾਤਾਰ ਅੱਠਵੇਂ ਸੈਸ਼ਨ ਸੋਨੇ 'ਚ ਤੇਜ਼ੀ ਰਹੀ। ਸੋਨਾ ਹਾਜ਼ਰ 0.34 ਫੀਸਦੀ ਚੜ੍ਹ ਕੇ 1199.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਮਰੀਕੀ ਸੋਨਾ ਵਾਅਦਾ ਵੀ 0.16 ਫੀਸਦੀ ਉੱਪਰ 1198.9 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਤੋਂ ਲਗਾਤਾਰ ਛੇਵੇਂ ਮਹੀਨੇ ਕੰਪਨੀਆਂ ਦੀ ਨਿਵੇਸ਼ ਯੋਜਨਾ 'ਚ ਕਮੀ ਦੇ ਅੰਕੜੇ ਆਉਣ ਤੋਂ ਬਾਅਦ ਸੋਨੇ ਨੂੰ ਮਜ਼ਬੂਤੀ ਮਿਲੀ ਹੈ। ਇਸ ਤੋਂ ਇਲਾਵਾ ਜਰਮਨੀ ਦੇ ਮਜ਼ਬੂਤ ਆਰਥਿਕ ਅੰਕੜਿਆਂ ਨਾਲ ਵੀ ਪੀਲੀ ਧਾਤ ਮਜ਼ਬੂਤ ਹੋਈ ਹੈ। ਸਿੰਗਾਪੁਰ 'ਚ ਵੀਰਵਾਰ ਨੂੰ ਚਾਂਦੀ 0.18 ਫੀਸਦੀ ਚਮਕ ਕੇ 16.96 ਡਾਲਰ ਪ੍ਰਤੀ ਔਂਸ ਬੋਲੀ ਗਈ।
ਜਿਓਮੀ 'ਤੇ ਮਾਈਕਰੋਮੈਕਸ ਯੂ ਦਾ ਦੂਜਾ ਹਮਲਾ
NEXT STORY