ਨਵੀਂ ਦਿੱਲੀ- ਮਾਈਕਰੋਮੈਕਸ ਦੀ ਸਬਸਿਡਰੀ ਯੂ ਟੈਲੀਵੈਂਚਰਸ ਆਪਣੇ ਦੂਜੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ, ਜਿਸ ਦਾ ਕੋਡ ਨਾਮ ਪ੍ਰੋਜੈਕਟ ਸੀਜ਼ਰ ਹੈ। ਕੰਪਨੀ ਨੇ ਇਸ ਫੋਨ ਦੇ ਬਾਰੇ 'ਚ ਇਕ ਟੀਜ਼ਰ 'ਚ ਜਿਓਮੀ 'ਤੇ ਚੁੱਟਕੀ ਲਈ ਸੀ। ਇਸ ਲੀਗ 'ਚ ਇਕ ਵਾਰ ਫਿਰ ਜਿਓਮੀ ਨੂੰ ਟਾਰਗੇਟ ਕਰਦੇ ਹੋਏ ਯੂ ਨੇ ਇਸ ਫੋਨ ਦਾ ਦੂਜਾ ਟੀਜ਼ਰ ਜਾਰੀ ਕੀਤਾ ਹੈ।
ਯੂ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤੇ ਗਏ ਇਸ ਟੀਜ਼ਰ ਅਨੁਸਾਰ ਆਉਣ ਵਾਲੇ ਸਮਾਰਟਫੋਨ 'ਚ 64 ਬਿਟ ਪ੍ਰੋਸੈਸਰ (ਸ਼ਾਇਦ ਸਨੈਪਡਰੈਗਨ 410), 2 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਇਹ ਪਹਿਲਾਂ ਹੀ ਸਾਫ ਹੈ ਕਿ ਇਹ ਫੋਨ ਐਂਡਰਾਇਡ 5.0 'ਤੇ ਬੇਸਡ ਸਾਇਨੋਜੇਨ ਆਪ੍ਰੇਟਿੰਗ ਸਿਸਟਮ 12 'ਤੇ ਚੱਲੇਗਾ। ਫੋਨ ਦੀ ਦੂਜੀ ਸਪੈਸੀਫਿਕੇਸ਼ਨ ਦੇ ਬਾਰੇ 'ਚ ਹੁਣ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਫੋਨ 'ਚ 5 ਇੰਚ ਐਚ.ਡੀ. ਡਿਸਪਲੇ ਅਤੇ 8 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਹੋਵੇਗਾ।
ਕੰਪਨੀ ਜਿਓਮੀ ਰੈਡਮੀ 2 ਨਾਲ ਮੁਕਾਬਲਾ ਕਰਨ ਦੀ ਤਿਆਰੀ 'ਚ ਨਜ਼ਰਾ ਆ ਰਹੀ ਹੈ। ਯੂਰੇਕਾ ਦਾ ਸਕਸੈਸਰ ਇਹ ਫੋਨ ਕਦੋਂ ਰਿਲੀਜ਼ ਹੋਵੇਗਾ, ਇਹ ਫਿਲਹਾਲ ਸਾਫ ਨਹੀਂ ਪਰ ਖਬਰ ਹੈ ਕਿ ਇਹ ਅਪ੍ਰੈਲ 'ਚ 6500 ਰੁਪਏ ਦੇ ਆਸ-ਪਾਸ ਦੇ ਪ੍ਰਾਈਸ ਟੈਗ 'ਤੇ ਉਤਾਰਿਆ ਜਾਵੇਗਾ।
ਜਾਣੋ ਅਸੀਂ ਇੰਟਰਨੈੱਟ 'ਤੇ ਕੀ ਕਰਦੇ ਹਾਂ, ਹੋ ਸਕਦੀ ਹੈ ਹੈਰਾਨੀ
NEXT STORY