ਨਵੀਂ ਦਿੱਲੀ- ਜਨਤਕ ਖੇਤਰ ਦੇ ਆਈ.ਡੀ.ਬੀ.ਆਈ. ਬੈਂਕ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਾਕੇਤ ਬ੍ਰਾਂਚ 'ਚ ਨਕਦੀ ਜਮ੍ਹਾ ਕਰਨ, ਕੱਢਵਾਉਣ ਅਤੇ ਪਾਸਬੁਕ ਅਪਡੇਟ ਕਰਨ ਦੀ ਸਹੂਲਤ ਵਾਲੇ ਈ-ਲਾਉਂਜ ਦੀ ਸ਼ੁਰੂਆਤ ਕੀਤੀ ਹੈ।
ਬੈਂਕ ਦੇ ਨਿਰਦੇਸ਼ਕ ਐੱਸ. ਰਵੀ ਨੇ ਈ-ਲਾਉਂਜ ਦਾ ਉਦਘਾਟਨ ਕੀਤਾ ਅਤੇ ਇਸ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹਾਈ ਐਂਡ ਤਕਨੀਕੀ ਪਲੈਟਫਾਰਮ 'ਤੇ ਗਾਹਕਾਂ ਨੂੰ ਇਕੱਠਿਆਂ ਏ.ਟੀ.ਐੱਮ., ਨਕਦੀ ਜਮ੍ਹਾ, ਚੈੱਕ ਡਿਪਾਜ਼ਿਟ, ਪਾਸਬੁਕ ਅਪਡੇਟ ਅਤੇ ਈ-ਲੈਣ ਦੇਣ ਦੀ ਸਹੂਲਤ ਮਿਲ ਸਕੇਗੀ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਭਾਅ
NEXT STORY