ਨਵੀਂ ਦਿੱਲੀ- ਜਿਓਮੀ ਨੇ ਆਪਣਾ ਸਮਾਰਟ ਟੀ.ਵੀ. ਲਾਂਚ ਕਰ ਦਿੱਤਾ ਹੈ। ਇਹ ਟੀ.ਵੀ. 40 ਇੰਚ ਦਾ ਹੈ। ਇਹ ਟੀ.ਵੀ. ਐਂਡਰਾਇਡ ਆਪ੍ਰੇਟਿੰਗ ਸਿਸਟਮ 'ਤੇ ਵੀ ਕੰਮ ਕਰੇਗਾ, ਜਿਸ ਦਾ ਮਾਡਲ ਨੰਬਰ ਐਮ.ਆਈ. ਟੀ.ਵੀ.2 40- inch full hd ਹੈ। ਇਹ ਟੀ.ਵੀ. ਚੀਨ 'ਚ 31 ਮਾਰਚ ਤੋਂ ਜਿਓਮੀ ਦੀ ਵੈਬਸਾਈਟ 'ਤੇ ਵਿਕਰੀ ਲਈ ਮੌਜੂਦ ਹੋਵੇਗਾ। ਇਸ ਟੀ.ਵੀ. ਦੀ ਕੀਮਤ 1999 ਯਾਨ ਯਾਨੀ ਲੱਗਭਗ 20000 ਰੁਪਏ।
ਇਸ 'ਚ ਰੈਡਿਐਂਟ ਐਲ.ਈ.ਡੀ. ਬਲੈਕ ਮਾਡਿਊਲ, 14.4 ਐਮ.ਐਮ. ਬੇਜਲ ਤੇ 5000:1 ਡਾਇਨਾਮਿਕ ਕੰਟਰਾਸਟ ਰੇਸ਼ੋ ਦਿੱਤਾ ਗਿਆ ਹੈ। ਇਸ ਦੇ ਪੁਰਾਣੇ 49 ਇੰਚ ਮਾਡਲ 'ਚ ਵੀ ਖਾਸਿਅਤ ਸੀ। ਜਿਸ 'ਚ 4ਕੇ ਯੂ.ਐਚ.ਡੀ. ਡਿਸਪਲੇ ਦਿੱਤੀ ਗਈ ਸੀ। ਇਹ ਐਂਡਰਾਇਡ 4.4 ਕਿਟਕੈਟ 'ਤੇ ਕੰਮ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ ਐਂਡਰਾਇਡ 5.0 ਲਾਲੀਪਾਪ ਅਪਡੇਟ ਹੋਵੇਗਾ, ਇਸ 'ਚ 1.45 ਜੀ.ਐਚ.ਜ਼ੈਡ. ਕਵਾਡਕੋਰ ਐਮ.ਸਟਾਰ 6ਏ908 ਕੋਰਟੇਕਸ ਏ9 ਹੈ, ਨਾਲ ਹੀ, 1.5 ਜੀ.ਬੀ. ਡੀ.ਡੀ.ਆਰ ਰੈਮ ਹੈ। ਇਸ 'ਚ ਐਪਸ ਇੰਸਟਾਲ ਕਰਨ ਲਈ 8 ਜੀ.ਬੀ. ਸਟੋਰੇਜ ਦਿੱਤੀ ਗਈ ਹੈ।
ਆਈ.ਡੀ.ਬੀ.ਆਈ. ਬੈਂਕ ਨੇ ਸ਼ੁਰੂ ਕੀਤਾ ਈ-ਲਾਉਂਜ
NEXT STORY