ਮੁੰਬਈ- ਐੱਕਸਪਾਇਰੀ ਦੇ ਦਿਨ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰੀ ਦਿਨ ਦੇ ਆਖਰੀ ਘੰਟੇ ਦੇ ਦੌਰਾਨ ਬਾਜ਼ਾਰ 'ਚ ਜ਼ੋਰਦਾਰ ਗਿਰਾਵਟ ਨਜ਼ਰ ਆਈ। ਵੀਰਵਾਰ ਨੂੰ ਬਾਜ਼ਾਰ 'ਚ ਬਹੁਤ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਸੈਂਸੈਕਸ-ਨਿਫਟੀ 2.25 ਫੀਸਦੀ ਤੱਕ ਕਮਜ਼ੋਰ ਹੋ ਕੇ ਬੰਦ ਹੋਏ ਹਨ। ਨਿਫਟੀ 15 ਜਨਵਰੀ ਦੇ ਬਾਅਦ ਪਹਿਲੀ ਵਾਰ 8400 ਦੇ ਹੇਠਾਂ ਹੈ। ਜਦੋਂਕਿ ਫੀਸਦੀ ਦੇ ਹਿਸਾਬ ਨਲ ਸੈਂਸੈਕਸ ਅਤੇ ਨਿਫਟੀ 'ਚ 6 ਜਨਵਰੀ 2015 ਦੇ ਬਾਅਦ ਇੰਨੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਸੀ.ਐੱਨ.ਐੱਕਸ ਮਿਡਕੈਪ ਇੰਡੈਕਸ ਲਗਭਗ 1 ਫੀਸਦੀ ਡਿਗ ਕੇ ਬੰਦ ਹੋਇਆ ਹੈ। ਜਦੋਂਕਿ ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ ਵੀ 1 ਫੀਸਦੀ ਦੀ ਕਮਜ਼ੋਰੀ ਆਈ ਹੈ।
ਵੀਰਵਾਰ ਨੂੰ ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ ਨੂੰ ਛੱਡ ਕੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਚ ਹੀ ਬੰਦ ਹੋਏ ਹਨ। ਆਈ.ਟੀ., ਮੈਟਲ ਅਤੇ ਬੈਂਕਿੰਗ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਬਿਕਵਾਲੀ ਹਾਵੀ ਰਹੀ। ਬੈਂਕ ਨਿਫਟੀ 2.6 ਫੀਸਦੀ ਡਿਗ ਕੇ ਬੰਦ ਹੋਇਆ ਹੈ ਤਾਂ ਬੀ.ਐੱਸ.ਈ. ਦਾ ਆਈ.ਟੀ. ਇੰਡੈਕਸ 2.3 ਫੀਸਦੀ ਅਤੇ ਮੈਟਲ ਇੰਡੈਕਸ 2.25 ਫੀਸਦੀ ਤੱਕ ਡਿੱਗੇ ਹਨ।
ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 654 ਅੰਕ ਯਾਨੀ ਕਿ 2.3 ਫੀਸਦੀ ਦੀ ਗਿਰਾਵਟ ਦੇ ਨਾਲ 27457.5 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 188.6 ਅੰਕ ਯਾਨੀ ਕਿ ਲਗਭਗ 2.25 ਫੀਸਦੀ ਦੀ ਕਮਜ਼ੋਰੀ ਦੇ ਨਾਲ 8342 ਦੇ ਪੱਧਰ 'ਤੇ ਬੰਦ ਹੋਇਆ ਹੈ। ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਨੇ 2785 ਦੇ ਹੇਠਲੇ ਪੱਧਰ ਤੱਕ ਗੋਤਾ ਲਗਾਇਆ ਸੀ, ਤਾਂ ਨਿਫਟੀ 8325.35 ਤੱਕ ਟੁੱਟ ਗਿਆ ਸੀ।
ਇੰਨੀ ਘੱਟ ਕੀਮਤ 'ਚ ਸਮਾਰਟ ਟੀ.ਵੀ. ਲਾਂਚ ਕਰ ਜਿਓਮੀ ਨੇ ਦਿੱਗਜ਼ ਕੰਪਨੀਆਂ ਨੂੰ ਦਿੱਤੀ ਟੱਕਰ (ਦੇਖੋ ਤਸਵੀਰਾਂ)
NEXT STORY