ਇਹ ਕਹਾਣੀ ਇਕ ਅਜਿਹੇ ਬੱਚੇ ਦੀ ਹੈ ਜੋ ਬਚਪਨ ਵਿਚ ਬਹੁਤ ਹੁਸ਼ਿਆਰ ਸੀ ਪਰ ਜਦੋਂ ਉਹ ਸਕੂਲ ਵਿਚ ਗਲਤ ਬੱਚਿਆਂ ਦੀ ਸੰਗਤ ਵਿਚ ਪੈ ਜਾਂਦਾ ਹੈ ਤਾਂ ਸਕੂਲ ਦੇ ਬੱਚਿਆਂ ਦੀਆਂ ਕਾਪੀਆਂ-ਪੈਨਸਿਲਾਂ ਵਰਗੀਆਂ ਛੋਟੀਆਂ-ਛੋਟੀਆਂ ਚੋਰੀਆਂ ਸ਼ੁਰੂ ਕਰ ਦਿੰਦਾ ਹੈ। ਉਸ ਦੀ ਮਾਂ ਨੂੰ ਜਦੋਂ ਪਤਾ ਲਗਦਾ ਹੈ ਤਾਂ ਉਹ ਉਸ ਨੂੰ ਰੋਕਣ ਦੀ ਬਜਾਏ ਹੋਰ ਵੀ ਉਤਸ਼ਾਹ ਦਿੰਦੀ ਹੈ ਅਤੇ ਉਸ ਨੂੰ ਆਪਣੇ ਮੁੰਡੇ ਦੇ ਇਸ ਕੰਮ ਵਿਚ ਖੁਸ਼ੀ ਹੁੰਦੀ ਹੈ, ਉਹ ਇਸ ਲਈ ਕਿ ਉਸ ਨੂੰ ਪੜ੍ਹਾਈ ਕਰਵਾਉਣ ਦਾ ਸਾਮਾਨ ਖਰੀਦਣਾ ਨਹੀਂ ਪੈਂਦਾ ਸੀ।
ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ ਤਾਂ ਉਸ ਦੇ ਕੰਮ ਵੀ ਵੱਡੇ ਹੁੰਦੇ ਗਏ। ਹੌਲੀ-ਹੌਲੀ ਉਸ ਨੇ ਵੱਡੀਆਂ ਚੋਰੀਆਂ ਜਿਵੇਂ ਕਤਲ ਵਰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ।
ਉਸ ਦੀ ਮਾਂ ਉਸ ਦੇ ਕੰਮ ਤੋਂ ਬਹੁਤ ਖੁਸ਼ ਰਹਿੰਦੀ ਸੀ ਕਿਉਂਕਿ ਉਸ ਨੂੰ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਜਿਊਣ ਨੂੰ ਮਿਲ ਰਹੀ ਸੀ। ਇਕ ਦਿਨ ਅਜਿਹਾ ਆਇਆ ਕਿ ਉਹ ਵੱਡੀ ਜੇਲ ਦੀਆਂ ਸੀਖਾਂ ਦੇ ਪਿੱਛੇ ਪਹੁੰਚ ਗਿਆ ਅਤੇ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੂੰ ਜੱਜ ਨੇ ਇਕ ਸਖਤ ਸਜ਼ਾ ਸੁਣਾਈ ਜੋ ਕਿ ਫਾਂਸੀ ਸੀ।
ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਕੀ ਹੋ ਸਕਦਾ ਸੀ। ਉਸ ਦੀ ਆਖਰੀ ਇੱਛਾ ਪੁੱਛੀ ਗਈ। ਉਸ ਨੇ ਆਖਰੀ ਇੱਛਾ ਵਿਚ ਆਪਣੀ ਮਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਸ ਦੀ ਮਾਂ ਨੂੰ ਸੱਦਿਆ ਗਿਆ। ਉਸ ਦੀ ਮਾਂ ਉਸ ਨੂੰ ਜੇਲ ਵਿਚ ਦੇਖ ਕੇ ਬਹੁਤ ਦੁਖੀ ਹੋਈ ਤਾਂ ਉਸ ਦੇ ਮੁੰਡੇ ਨੇ ਜਵਾਬ ਦਿੱਤਾ,''ਜੇਕਰ ਮੈਨੂੰ ਬਚਪਨ ਤੋਂ ਜਦੋਂ ਮੈਂ ਪਹਿਲੀ ਵਾਰ ਸਕੂਲ ਵਿਚ ਚੋਰੀ ਕੀਤੀ ਸੀ, ਤੂੰ ਚਪੇੜ ਮਾਰੀ ਹੁੰਦੀ ਤਾਂ ਅੱਜ ਮੈਂ ਅਜਿਹਾ ਨਾ ਹੁੰਦਾ ਅਤੇ ਤੈਨੂੰ ਇਹ ਦਿਨ ਦੇਖਣਾ ਨਾ ਪੈਂਦਾ।''
ਉਸ ਦੀ ਮਾਂ ਨੂੰ ਬਹੁਤ ਪਛਤਾਵਾ ਹੋਇਆ ਪਰ ਇਹ ਕਹਾਵਤ ਹੈ ਕਿ
'ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ।'
ਅਭਿਆਸ ਹੀ ਸਭ ਤੋਂ ਵੱਡਾ ਗੁਰੂ ਹੈ
NEXT STORY