ਟੈਕਨਾਲੋਜੀ ਦੀ ਗੱਲ ਆਉਂਦੇ ਹੀ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਹਨ ਜੋ ਇਸ ਤਰ੍ਹਾਂ ਦੇ ਗੈਜੇਟਸ 'ਤੇ ਵੱਧ ਪੈਸੇ ਖਰਚ ਕਰਨਾ ਸਹੀ ਨਹੀਂ ਸਮਝਦੇ ਜੋ ਕੁਝ ਹਫਤਿਆਂ ਦੀ ਵਰਤੋਂ ਜੇ ਬਾਅਦ ਪੁਰਾਣੇ ਹੋ ਜਾਣ। ਇਸ ਤਰ੍ਹਾਂ ਦੇ ਲੋਕ ਬਜਟ ਪ੍ਰਾਈਸ 'ਚ ਸਮਾਰਟਫੋਨ ਦੇ ਉਹ ਸਾਰੇ ਫੀਚਰਸ ਦਾ ਲੁਤਫ ਲੈਣਾ ਚਾਹੁੰਦੇ ਹਨ ਜੋ ਇਕ ਮਹਿੰਗੇ ਸਮਾਰਟਫੋਨ 'ਚ ਹੋਵੇ। ਅਸੀਂ ਤੁਹਾਨੂੰ ਇਸ ਤਰ੍ਹਾਂ ਦੇ 5 ਸਮਾਰਟਫੋਨ ਦੇ ਬਾਰੇ 'ਚ ਦੱਸ ਰਹੇ ਹਾਂ ਜੋ ਬਜਟ ਪ੍ਰਾਈਸ 'ਚ ਤੁਹਾਨੂੰ ਉਹ ਸਾਰੇ ਫੀਚਰਸ ਦੇਣਗੇ ਜੋ ਇਕ ਮਹਿੰਗੇ ਸਮਾਰਟਫੋਨ 'ਚ ਹੁੰਦੇ ਹਨ।
ਸੋਨੀ ਐਕਸਪੀਰੀਆ ਐਮ3 ਡਿਊਲ (ਕੀਮਤ 12499 ਰੁਪਏ)
ਸੋਨੀ ਨੇ ਐਕਸਪੀਰੀਆ ਐਮ2 ਦੀ ਕੀਮਤ 'ਚ ਹਾਲ ਹੀ 'ਚ ਕਟੌਤੀ ਕੀਤੀ ਹੈ। ਇਹ ਹੈਂਡਸੈਟ ਆਪਣੇ ਸਿਗਨੈਚਰ ਸਟਾਈਲ ਲਈ ਮੰਨਿਆ ਜਾਂਦਾ ਹੈ। ਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ 4.8 ਇੰਚ ਡਿਸਪਲੇ ਵਾਲਾ ਇਹ ਸਮਾਰਟਫੋਨ 540 ਗੁਣਾ 960 ਪਿਕਸਲ ਦਾ ਰੈਜ਼ੇਲਿਊਸ਼ਨ ਦਿੰਦਾ ਹੈ। ਇਸ 'ਚ 8 ਜੀ.ਬੀ. ਇੰਟਰਨਲ ਸਟੋਰੇਜ ਮੈਮੋਰੀ ਦਿੱਤੀ ਗਈ ਹੈ ਜਿਸ ਨੂੰ ਮਾਈਕਰੋ ਐਸ.ਡੀ. ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਐਕਸਪੀਰੀਆ ਐਮ2 'ਚ 1 ਜੀ.ਬੀ. ਰੈਮ ਤੇ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐਲ.ਈ.ਡੀ, ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ ਕੋਰ ਪ੍ਰਾਈਮ (ਕੀਮਤ 8249 ਰੁਪਏ)
ਸੈਮਸੰਗ ਗਲੈਕਸੀ ਕੋਰ ਪ੍ਰਾਈਮ ਸਮਾਰਟਫੋਨ ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 4.5 ਇੰਚ ਸਕਰੀਨ ਵਾਲੇ ਇਸ ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰੇ ਦੇ ਨਾਲ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 1.2 ਜੀ.ਐਚ,ਜ਼ੈਡ. ਕਵਾਡਕੋਰ ਪ੍ਰੋਸੈਸਰ ਫੋਨ ਨੂੰ ਮਲਟੀਟਾਸਕਿੰਗ ਬਣਾਉਂਦਾ ਹੈ। ਇਸ 'ਚ 1 ਜੀ.ਬੀ. ਰੈਮ ਤੇ 8 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਨੋਕੀਆ ਲੂਮਿਆ 635 (ਕੀਮਤ 13000 ਰੁਪਏ)
ਨੋਕੀਆ ਲੂਮਿਆ 635 ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਸ ਫੋਨ 'ਚ 4.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਹਾਲਾਂਕਿ ਇਹ ਫੋਨ ਵਿੰਡੋਜ਼ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਤੇ ਹੁਣ ਵੀ ਕਈ ਇਸ ਤਰ੍ਹਾਂ ਦੇ ਐਪ ਹਨ ਦੋ ਇਸ ਆਪ੍ਰੇਟਿੰਗ ਸਿਸਟਮ 'ਤੇ ਕੰਮ ਨਹੀਂ ਕਰਦੇ। ਇਸ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 8 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕਰੋ ਐਸ.ਡੀ. ਕਾਰਡ ਜ਼ਰੀਏ ਵਧਾਇਆ ਜਾ ਸਕਦਾ ਹੈ। 1.2 ਜੀ.ਐਚ.ਜ਼ੈਡ ਦੇ ਕਵਾਡਕੋਰ ਪ੍ਰੋਸੈਸਰ ਦੇ ਨਾਲ 512 ਐਮ.ਬੀ. ਰੈਮ ਦਿੱਤੀ ਗਈ ਹੈ। ਨੋਕੀਆ ਦੇ ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਐਲ.ਜੀ. ਜੀ3 ਬੀਟ (ਕੀਮਤ 12919 ਰੁਪਏ)
ਐਲ.ਜੀ. ਜੀ3 ਬੀਟ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਹ 4ਜੀ ਡਿਵਾਈਸ ਐਂਡਰਾਇਡ 4.4.2 ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 1.2 ਜੀ.ਐਚ.ਜ਼ੈਡ. ਦੇ ਕਵਾਡਕੋਰ ਕਵਾਲਕਾਮ ਸਨੈਪਡਰੈਗਨ 400 ਪ੍ਰੋਸੈਸਰ ਦੇ ਨਾਲ 1 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਫੋਨ 'ਚ 1540 ਐਮ.ਏ.ਐਚ. ਪਾਵਰ ਬੈਟਰੀ ਦਿੱਤੀ ਗਈ ਹੈ। 8 ਮੈਗਾਪਿਕਸਲ ਰਿਅਰ ਕੈਮਰੇ ਦੇ ਨਾਲ ਸੈਲਫੀ ਖਿੱਚਣ ਲਈ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ।
ਸੈਮਸੰਗ ਗਲੈਕਸੀ ਐਸ3 ਨਿਓ (ਕੀਮਤ 11489 ਰੁਪਏ)
ਸੈਮਸੰਗ ਦਾ ਗਲੈਕਸੀ ਐਸ3 ਨਿਓ ਡਿਊਲ ਸਿਮ ਦੇ ਨਾਲ ਐਂਡਰਾਇਡ ਜੇਲੀਬੀਨ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫੋਨ 4.8 ਇੰਚ ਦੀ ਐਮੋਲੇਡ ਸਕਰੀਨ ਦੇ ਨਾਲ ਆਉਂਦਾ ਹੈ। ਇਸ ਫੋਨ ਦੀ ਸਕਰੀਨ ਫੁੱਲ ਐਚ.ਡੀ. ਕਵਾਲਿਟੀ (1080 ਗੁਣਾ 1920 ਪਿਕਸਲ ਦਾ ਰੈਜ਼ੇਲਿਊਸ਼ਨ) ਦਿੰਦੀ ਹੈ। ਇਸ 'ਚ 1.2 ਜੀ.ਐਚ.ਜ਼ੈਡ. ਦਾ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 8 ਮੈਗਾਪਿਕਸਲ ਰਿਅਰ ਕੈਮਰੇ ਦੇ ਨਾਲ 1.9 ਮੈਗਾਪਿਕਸਲ ਦਾ ਫਰੰਟ ਕੈਮਰੇ ਵਾਲਾ ਇਹ ਫੋਨ ਘੱਟ ਬਜਟ 'ਚ ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦਾ ਹੈ।
ਮਾਲ, ਬਾਜ਼ਾਰਾਂ 'ਚ ਛੋਟੇ ਦਫਤਰ ਖੋਲ੍ਹੇਗੀ ਥਾਮਸ ਕੁਕ
NEXT STORY