ਨਵੀਂ ਦਿੱਲੀ- ਮਿਡਲ ਕਲਾਸ ਦੀ ਵਧਦੀ ਗਿਣਤੀ ਨੂੰ ਧਿਆਨ 'ਚ ਰਖਦੇ ਹੋਏ ਯਾਤਰਾ ਸੇਵਾ ਦੇਣ ਵਾਲੀ ਥਾਮਸ ਕੁਕ ਗਾਹਕਾਂ ਤੱਕ ਬਿਹਤਰ ਪਹੁੰਚ ਦੇ ਲਈ ਮਾਲ ਅਤੇ ਬਾਜ਼ਾਰਾਂ 'ਚ ਛੋਟੇ ਦਫਤਰ ਖੋਲ੍ਹਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ।
ਥਾਮਸ ਕੁਕ ਇੰਡੀਆ ਦੇ ਮੁਖ ਨਵਪ੍ਰਵਰਤਨ ਅਧਿਕਾਰੀ ਅਤੇ ਪ੍ਰਮੁੱਖ (ਮਾਰਕਿਟਿੰਗ ਅਤੇ ਸੇਵਾ ਗੁਣਵੱਤਾ ) ਐਬ੍ਰਾਹਮ ਅਲਾਪੱਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਗਾਹਕਾਂ ਤੱਕ ਪਹੁੰਚਣ ਦੇ ਲਈ ਉਪਾਵਾਂ 'ਤੇ ਗੌਰ ਕਰ ਰਹੇ ਹਾਂ। ਅਸੀਂ ਅਜਿਹੀਆਂ ਜਗ੍ਹਾ 'ਤੇ ਤਕਨੀਕ ਨਾਲ ਲੈਸ ਦਫਤਰ ਸਥਾਪਤ ਕਰਨ 'ਤੇ ਗੌਰ ਕਰ ਰਹੇ ਹਾਂ ਜਿੱਥੇ ਗਾਹਕ ਹਨ। ਅਸੀਂ ਅਜਿਹੀਆਂ ਜਗ੍ਹਾ 'ਤੇ ਆਪਣੀਆਂ ਬ੍ਰਾਂਚਾਂ ਨਹੀਂ ਖੋਲ੍ਹਣਾ ਚਾਹ ਰਹੇ ਜਿੱਥੇ ਗਾਹਕਾਂ ਦਾ ਖਾਸ ਤੌਰ 'ਤੇ ਇਸ ਦੇ ਲਈ ਆਉਣਾ ਪਵੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਬਾਜ਼ਾਰ ਅਤੇ ਮਾਲ 'ਤੇ ਗੌਰ ਕਰ ਰਹੇ ਹਾਂ ਜਿੱਥੇ ਵੱਧ ਗਿਣਤੀ 'ਚ ਲੋਕ ਆਉਂਦੇ ਹਨ। ਅਸੀਂ ਛੋਟਾ, ਪੂਰੀ ਸਹੂਲਤਾਂ ਵਾਲਾ, ਦੋ ਕਰਮਚਾਰੀਆਂ ਨਾਲ ਲੈਸ ਦਫਤਰ ਖੋਲ੍ਹਣਾ ਚਾਹੁੰਦੇ ਹਾਂ ਜਿੱਥੇ ਲੈਣ-ਦੇਣ ਦੇ ਲਈ ਮੋਬਾਈਲ ਉਪਕਰਨ ਜਾਂ ਟੈਬਲੇਟ ਹੋਣਗੇ। ਅਲਾਪੱਟ ਨੇ ਕਿਹਾ ਕਿ ਛੋਟੇ ਦਫਤਰਾਂ ਨਾਲ ਕੰਪਨੀ ਦੀ ਪਹੁੰਚ ਖਾਸ ਕਰਕੇ ਦਰਮਿਆਨੇ ਅਤੇ ਛੋਟੇ ਸ਼ਹਿਰਾਂ 'ਚ ਵਧੇਗੀ।
ਬਿਨਾਂ ਐਪ ਖੋਲ੍ਹੇ ਜਾਣ ਸਕਦੇ ਹੋ ਅਣਜਾਨ ਨੰਬਰ ਦੇ ਡਿਟੇਲਸ
NEXT STORY