ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਚਾਈਨਿਜ਼ ਡਿਵਾਈਸ ਮੇਕਰ ਜਿਓਮੀ ਇਕ ਐਂਟਰੀ ਲੇਵਲ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਫੋਨ ਦੀਆਂ ਕੁਝ ਲੀਕਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਰੈਡਮੀ 2 ਨਾਲ ਕਾਫੀ ਮਿਲਦੀਆਂ-ਜੁਲਦੀਆਂ ਹਨ। ਹੁਣ ਇਸ ਫੋਨ ਦੀ ਕੀਮਤ ਤੇ ਅਵੇਲੇਬਿਲਿਟੀ ਦੇ ਬਾਰੇ 'ਚ ਨਵੀਂ ਖਬਰ ਆਈ ਹੈ।
ਚੀਨੀ ਬਲਾਗ Mydrives.com ਅਨੁਸਾਰ ਜਿਓਮੀ ਦੀ ਇਹ ਮਿਸਟਰੀ ਡਿਵਾਈਸ 499 ਚੀਨੀ ਯੁਆਨ (ਲੱਗਭਗ 5000 ਰੁਪਏ) 'ਚ ਉਪਲੱਬਧ ਹੋਵੇਗੀ। ਜਿਓਮੀ ਇਸ ਨੂੰ 8 ਅਪ੍ਰੈਲ ਨੂੰ ਪੇਸ਼ ਕਰ ਸਕਦੀ ਹੈ। ਸੂਤਰਾਂ ਅਨੁਸਾਰ ਇਸ ਫੋਨ 'ਚ 4.7 ਇੰਚ ਐਚ.ਡੀ. ਡਿਸਪਲੇ (720 ਗੁਣਾ 1280 ਪਿਕਸਲ) ਹੋਵੇਗੀ ਜਿਸ ਦੇ ਨਾਲ 1.6 ਗੀਗਾਹਾਰਟਜ਼ ਲੀਡਕੋਰ ਐਲ.ਸੀ.1860 ਕਵਾਡਕੋਰ ਪ੍ਰੋਸੈਸਰ ਤੇ 1 ਜੀ.ਬੀ. ਰੈਮ ਹੋਵੇਗੀ। ਇਸ ਫੋਨ 'ਚ 8 ਜੀ.ਬੀ. ਇੰਟਰਨਲ ਸਟੋਰੇਜ, 13 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਸ ਦੇ ਨਾਲ ਹੀ ਐਂਡਰਾਇਡ 4.4 ਕਿਟਕੈਟ 'ਤੇ ਆਧਾਰਿਤ ਲੇਟੇਸਟ ਐਮ.ਆਈ.ਯੂ.ਆਈ. 6 ਵੀ ਹੋਵੇਗਾ।
ਇਹ ਵੀ ਖਬਰ ਹੈ ਕਿ ਇਹ ਫੋਨ 4ਜੀ ਐਲ.ਟੀ.ਈ. ਕੁਨੈਕਟੀਵਿਟੀ ਨੂੰ ਵੀ ਸਪੋਰਟ ਕਰੇਗਾ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਫੋਨ ਚੀਨ ਦੇ ਇਲਾਵਾ ਕਿਤੇ ਹੋਰ ਵੀ ਉਤਾਰਿਆ ਜਾਵੇਗਾ ਜਾਂ ਨਹੀਂ। 31 ਮਾਰਚ ਨੂੰ ਆਪਣੀ 5ਵੀਂ ਵਰ੍ਹੇਗੰਢ ਮੌਕੇ 'ਤੇ ਜਿਓਮੀ 'ਫਰਾਰੀ' ਕੋਡਨਾਮ ਵਾਲਾ ਆਪਣਾ ਮਿਡ ਰੇਂਜ ਫੋਨ ਵੀ ਲਾਂਚ ਕਰ ਸਕਦੀ ਹੈ।
ਅਵਾਂਤਾ ਸਮੂਹ ਦੀ ਕੰਪਨੀ ਸੀ.ਜੀ. ਨੂੰ ਪਾਵਰ ਗ੍ਰਿਡ ਤੋਂ 115 ਕਰੋੜ ਰੁਪਏ ਦਾ ਠੇਕਾ ਮਿਲਿਆ
NEXT STORY