ਨਵੀਂ ਦਿੱਲੀ- ਕੇਂਦਰੀ ਮੰਤਰੀ ਜਤਿੰਦਰ ਸਿੰਘ ਯੋਗਾ ਨੂੰ ਸਿਹਤਮੰਦ ਰਹਿਣ ਦਾ ਸਭ ਤੋਂ ਚੰਗਾ ਤਰੀਕਾ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਅਗਲੇ ਮਹੀਨੇ ਆਪਣੇ ਕਰਮਚਾਰੀਆਂ ਲਈ ਯੋਗਾ ਦੀ ਟ੍ਰੇਨਿੰਗ ਦੀ ਸ਼ੁਰੂਆਤ ਕਰੇਗੀ। ਜਤਿੰਦਰ ਸਿੰਘ ਨੇ ਕਿਹਾ ਕਿ ਯੋਗਾ ਤਣਾਅ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ ਜਿਸ ਤੋਂ ਅੱਜਕਲ ਸਾਰੇ ਕਰਮਚਾਰੀ ਖਾਸ ਕਰਕੇ ਸਰਕਾਰੀ ਕਰਮਚਾਰੀ ਜ਼ਿਆਦਾ ਪੀੜਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੇਂਦਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਹਿੱਤ ਲਈ ਅਪ੍ਰੈਲ ਤੋਂ ਮੋਰਾਰਜੀ ਦੇਸਾਈ ਰਾਸ਼ਟਰੀ ਯੋਗਾ ਸੰਸਥਾ ਨਾਲ ਮਿਲ ਕੇ ਟ੍ਰੇਨਿੰਗ ਸੈਸ਼ਨਾਂ ਦਾ ਆਯੋਜਨ ਕਰੇਗੀ।
ਭੋਂ ਪ੍ਰਾਪਤੀ ਬਿੱਲ 'ਤੇ ਸੋਨੀਆ ਦੇ ਇਤਰਾਜ਼ਾਂ ਨੂੰ ਗਡਕਰੀ ਨੇ ਕੀਤਾ ਖਾਰਿਜ
NEXT STORY