ਨਵੀਂ ਦਿੱਲੀ- ਪਰਿਵਾਰਕ ਕਲੇਸ਼ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਇਸ ਦਾ ਫਾਇਦਾ ਲੈਂਦੇ ਲਗਾਤਾਰ ਨਜ਼ਰ ਆ ਰਹੇ ਹਨ। ਆਪਣੇ ਆਪ ਨੂੰ ਸੱਚਾ ਨੇਤਾ ਦੱਸ ਕੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੂੰ ਛੱਡਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਨੇ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਇਕ ਵਾਰ ਫਿਰ ਤੋਂ ਆਪਣਾ ਰਾਗ ਅਲਾਪਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਲਈ ਪਰਿਵਾਰ ਨੂੰ ਛੱਡਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਭਗਵੰਤ ਮਾਨ ਵਲੋਂ ਆਪਣੀ ਪਤਨੀ ਨਾਲ ਤਲਾਕ ਦੀ ਅਰਜ਼ੀ ਕੋਰਟ 'ਚ ਪਾਈ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਪਾਇਆ ਗਿਆ ਸੀ ਜਿਸ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਰਾਜਨੀਤੀ 'ਤੇ ਪੋਸਟ ਪਾਇਆ ਸੀ, ਜਿਸ ਨੂੰ ਬਾਅਦ 'ਚ ਉਨ੍ਹਾਂ ਨੇ ਡਿਲੀਟ ਕਰ ਦਿੱਤਾ ਸੀ।
ਯੋਗਾ ਸਿਹਤਮੰਦ ਰਹਿਣ ਦਾ ਸਭ ਤੋਂ ਚੰਗਾ ਤਰੀਕਾ
NEXT STORY