ਕੁਆਲਾਲੰਪੁਰ(ਭਾਸ਼ਾ)—ਇਸਲਾਮਿਕ ਸਟੇਟ ਅੱਤਵਾਦੀ ਸਮੂਹ ਵਲੋਂ ਕਥਿਤ ਤੌਰ 'ਤੇ ਭਾਰਤੀ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ ਦੀ ਮਲੇਸ਼ੀਆਈ ਪੁਲਸ ਜਾਂਚ ਕਰ ਰਹੀ ਹੈ। ਰਵੀ ਸ਼ੰਕਰ ਹਫਤੇ ਦੇ ਅਖੀਰ 'ਚ ਪੇਨਾਂਗ 'ਚ ਸਨ। ਆਈ. ਜੀ. ਖਾਲਿਦ ਅਬੂ ਬਕਰ ਨੇ ਹਫਤੇ ਦੇ ਅਖੀਰ 'ਚ ਪੇਨਾਂਗ 'ਚ ਇਕ ਯੋਗ ਪ੍ਰੋਗਰਾਮ ਦੌਰਾਨ ਅਧਿਆਤਮਕ ਗੁਰੂ ਨੂੰ ਇਕ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਹੈ। ਇਸ ਪ੍ਰੋਗਰਾਮ 'ਚ ਜਾਰਜ ਟਾਊਨ ਅਤੇ ਬਾਤੂ ਕਵਾਨ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਹੈ। ਪੁਲਸ ਚਿੱਠੀ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੁਨੀਆ ਦੀ ਸਭ ਤੋਂ ਵੱਡੀ 'ਮਿਸਡ ਕਾਲ ਪਾਰਟੀ' ਹੈ ਭਾਜਪਾ : ਕਾਂਗਰਸ
NEXT STORY