ਇੰਦੌਰ- ਅਕਸਰ ਖਬਰਾਂ 'ਚ ਅਸੀਂ ਸਹੁਰੇ ਪਰਿਵਾਰ ਵਾਲਿਆਂ ਦੀ ਕਰੂਰਤਾ ਪੜ੍ਹਦੇ ਆਏ ਹਾਂ ਪਰ ਹੁਣ ਇਕ ਅਜਿਹੀ ਨੂੰਹ ਦੀ ਖਬਰ ਸਾਹਮਣੇ ਆਈ ਹੈ, ਜਿਸ ਦੀ ਘਿਨੌਣੀ ਹਰਕਤ ਸੁਣ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਇੰਦੌਰ ਦੇ ਰਾਧਿਕਾ ਨਗਰ 'ਚ ਰਹਿਣ ਵਾਲੀ ਸੂਰਜ ਨਾਗਵੰਸ਼ੀ ਨੇ ਨੂੰਹ ਨੇਹਾ ਨਾਗਵੰਸ਼ੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ। ਉੱਥੇ ਹੀ ਕੋਰਟ ਨੇ ਸੱਸ ਦੀ ਗੱਲ ਮੰਨ ਕੇ ਨੂੰਹ ਨੇਹਾ ਦੇ ਖਿਲਾਫ ਸੰਮੰਨ ਜਾਰੀ ਕੀਤਾ ਹੈ। ਦਰਅਸਲ ਨੇਹਾ ਆਪਣੇ ਸਹੁਰੇ ਪਰਿਵਾਰ 'ਚ ਰਹਿਣਾ ਨਹੀਂ ਚਾਹੁੰਦੀ, ਇਸ ਲਈ ਉਹ ਵਿਆਹ ਤੋਂ ਬਾਅਦ ਪੇਕੇ ਚੱਲੀ ਗਈ ਸੀ ਪਰ ਪਤੀ ਨੇ ਉਸ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸਹੁਰੇ ਪਰਿਵਾਰ ਲੈ ਕੇ ਆਇਆ। ਸਹੁਰੇ ਪਰਿਵਾਰ ਆ ਕੇ ਪਹਿਲੇ ਨੇਹਾ ਨੇ ਖੁਦ ਨੂੰ ਦੇਵੀ ਆਉਣ ਦੀ ਗੱਲ ਕਹਿ ਕੇ ਆਪਣੇ ਪਤੀ ਤੋਂ ਸੇਵਾ ਕਰਵਾਉਣੀ ਸ਼ੁਰੂ ਕੀਤੀ। ਨੇਹਾ ਆਪਣੇ ਪਤੀ ਤੋਂ ਆਪਣੇ ਪੈਰ ਦਬਵਾਉਂਦੀ, ਖਾਣਾ ਬਣਵਾਉਣ ਸਮੇਤ ਝਾੜੂ ਅਤੇ ਭਾਂਡੇ ਵੀ ਸਾਫ ਕਰਵਾਉਂਦੀ ਸੀ। ਸੱਸ-ਸਹੁਰੇ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਆਪਣੇ ਵੱਸ 'ਚ ਕਰਨ ਲਈ ਉਹ ਉਨ੍ਹਾਂ ਦੀ ਚਾਹ 'ਚ ਆਪਣਾ ਪਿਸ਼ਾਬ ਮਿਲਾ ਕੇ ਪਿਲਾਉਣ ਲੱਗੀ। ਇਕ ਦਿਨ ਉਸ ਦੀ ਸੱਸ ਨੇ ਉਸ ਨੂੰ ਅਜਿਹਾ ਕਰਦੇ ਹੋਏ ਫੜ ਲਿਆ ਅਤੇ ਜਦੋਂ ਸੱਸ ਝਿੜਕਣ ਲੱਗੀ ਤਾਂ ਉਸ ਨੇ ਇਹ ਰਾਜ ਖੋਲ੍ਹਿਆ।
ਨੂੰਹ ਦੀ ਇਸ ਘਿਨੌਣੀ ਹਰਕਤ ਦਾ ਖੁਲਾਸਾ ਹੋਣ ਤੋਂ ਬਾਅਦ ਸੱਸ ਨੇ ਪਹਿਲੇ ਥਾਣੇ 'ਚ ਸ਼ਿਕਾਇਤ ਕੀਤੀ ਪਰ ਉੱਥੇ ਕੋਈ ਕਾਰਵਾਈ ਨਾ ਹੋਣ 'ਤੇ ਸੱਸ ਨੇ ਆਪਣੇ ਵਕੀਲ ਕ੍ਰਿਸ਼ਨ ਕੁਮਾਰ ਕੁੰਹਾਰੇ, ਈਸ਼ਵਰ ਪ੍ਰਜਾਪਤੀ ਅਤੇ ਕਾਸ਼ੂ ਮਹੰਤ ਦੇ ਮਾਧਿਅਮ ਨਾਲ ਕੋਰਟ 'ਚ ਘਰੇਲੂ ਮਾਮਲਾ ਲਗਾਇਆ। ਐਡਵੋਕੇਟ ਕੁੰਹਾਰੇ ਅਨੁਸਾਰ ਜਦੋਂ ਸੱਸ ਅਤੇ ਪਤੀ ਦੀਪਕ ਨਾਗਵੰਸ਼ੀ ਨੇ ਨੇਹਾ ਨੂੰ ਅਜਿਹਾ ਕਰਨ 'ਤੇ ਫਟਕਾਰਿਆ ਤਾਂ ਉਸ ਨੇ ਸਾਫ ਤੌਰ 'ਤੇ ਕਿਹਾ ਕਿ ਉਹ ਉਨ੍ਹਾਂ ਨੂੰ ਵੱਸ 'ਚ ਕਰਨ ਲਈ ਅਜਿਹਾ ਕਰਦੀ ਹੈ। ਨੂੰਹ ਦੇ ਭਰਾ ਨੂੰ ਦੱਸਣ 'ਤੇ ਉਸ ਨੇ ਵੀ ਆਪਣੀ ਭੈਣ ਦਾ ਪੱਖ ਲਿਆ ਅਤੇ ਪੁਲਸ 'ਚ ਹੋਣ ਦਾ ਹਵਾਲਾ ਦੇ ਕੇ ਉਲਟਾ ਸੱਸ-ਸਹੁਰੇ ਅਤੇ ਪਤੀ ਨੂੰ ਹੀ ਧਮਕਾਉਣ ਲੱਗਾ। ਉਹ ਆਪਣੀ ਭੈਣ ਨੂੰ ਆਪਣੇ ਨਾਲ ਲੈ ਗਿਆ। ਦੂਜੇ ਪਾਸੇ ਐਡਵੋਕੇਟ ਕੁੰਹਾਰੇ ਦੱਸਦੇ ਹਨ ਕਿ ਕੋਰਟ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਹੀ ਮਾਮਲਾ ਸੀ। ਜਦੋਂ ਅਸੀਂ ਕੋਰਟ ਦੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ ਤਾਂ ਜੱਜ ਵੀ ਹੈਰਾਨ ਰਹਿ ਗਏ। ਆਖਰਕਾਰ ਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਕੋਰਟ ਵੱਲੋਂ ਨਿਯੁਕਤ ਅਧਿਕਾਰੀ ਦੀ ਰਿਪੋਰਟ ਦੇ ਆਧਾਰ 'ਤੇ ਸੋਮਵਾਰ ਨੂੰ ਪਹਿਲੀ ਸ਼੍ਰੇਣੀ ਜੁਡੀਸ਼ੀਅਲ ਮੈਜਿਸਟਰੇਟ ਰੇਖਾ ਆਰੀਆਚੰਦਰਵੰਸ਼ੀ ਨੇ ਸਰਜੂਬਾਈ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਉਨ੍ਹਾਂ ਦੀ ਨੂੰਹ ਨੇਹਾ ਅਤੇ ਉਸ ਦੇ ਭਰਾ ਸੱਤਿਅਮ ਕੈਲਾਸ਼ ਬਹਾਲ ਨੂੰ 2 ਮਈ ਨੂੰ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।
ਇਸ ਪਿੰਡ ਦਾ ਪਾਣੀ ਪੀਣ ਨਾਲ ਲੋਕ ਹੋ ਜਾਂਦੇ ਹਨ ਅਪਾਹਜ (ਦੇਖੋ ਤਸਵੀਰਾਂ)
NEXT STORY