ਨਵਾਦਾ- ਬਿਹਾਰ ਦੇ ਨਵਾਦਾ ਜ਼ਿਲੇ ਦੇ ਰਜੌਲੀ ਪ੍ਰਖੰਡ ਦੇ ਕਚਹਰਿਆਡੀਹ ਵਾਸੀ ਕਾਰੂ ਰਾਜਵੰਸ਼ੀ ਦੀ ਗਾਂ ਨੇ ਇਕ ਵੱਛੇ ਨੂੰ ਜਨਮ ਦਿੱਤਾ। ਉਹ ਅਪਾਹਜ ਪੈਦਾ ਹੋਇਆ, ਦੂਸ਼ਿਤ ਪਾਣੀ ਦੇ ਸੇਵਨ ਦੀ ਭਿਆਨਕਤਾ ਦੀ ਇਹ ਤਾਜ਼ੀ ਕੜੀ ਹੈ। ਦੂਸ਼ਿਤ ਪਾਣੀ ਦੇ ਸੇਵਨ ਨਾਲ ਡੇਢ ਦਹਾਕੇ ਪਹਿਲਾਂ ਕਾਰੂ ਅਤੇ ਉਸ ਦੀ ਪਤਨੀ ਅਪਾਹਜ ਹੋ ਗਈ ਸੀ। ਉਸ ਦੇ 2 ਸਿਹਤਮੰਦ ਪੁੱਤਰ ਪੈਦਾ ਹੋਏ ਪਰ 10 ਸਾਲ ਦੀ ਉਮਰ 'ਚ ਹੀ ਉਨ੍ਹਾਂ ਦੇ ਪੁੱਤਰ ਸ਼ਿਵਬਾਲਕ (16) ਅਤੇ ਗੋਵਰਧਨ (14) ਅਪਾਹਜ ਹੋ ਗਏ। ਤਿੰਨ ਸਾਲ ਪਹਿਲਾਂ ਕਾਰੂ ਨੇ ਇਕ ਗਾਂ ਖਰੀਦੀ ਸੀ ਪਰ ਹੁਣ ਜਦੋਂ ਗਾਂ ਨੇ ਵੱਛੇ ਨੂੰ ਜਨਮ ਦਿੱਤਾ ਤਾਂ ਉਹ ਅਪਾਹਜ ਪੈਦਾ ਹੋਇਆ। ਦਰਅਸਲ ਅਪਾਹਜਤਾ ਦੀ ਇਹ ਸਮੱਸਿਆ ਸਿਰਫ ਕਾਰੂ ਪਰਿਵਾਰ ਤੱਕ ਸੀਮਿਤ ਨਹੀਂ ਹੈ। ਕਚਹਰਿਆਡੀਹ ਦੇ 100 ਫੀਸਦੀ ਲੋਕਾਂ ਦੀ ਕਹਾਣੀ ਹੈ, ਜੋ ਅਪਾਹਜਤਾ ਦਾ ਸ਼ਰਾਪ ਝੱਲ ਰਹੇ ਹਨ। ਸਥਿਤੀ ਇਹ ਸੀ ਕਿ ਇੱਥੇ ਜੋ ਵੀ ਪਾਣੀ ਦਾ ਸੇਵਨ ਕਰਦਾ ਹੈ ਉਹ ਜਾਂ ਅਪਾਹਜ ਹੋ ਜਾਂਦਾ ਹੈ ਜਾਂ ਉਸ ਨੂੰ ਕੋਈ ਗੰਭੀਰ ਬੀਮਾਰੀ ਹੋ ਜਾਂਦੀ ਹੈ। ਕਿਸੁਨ ਭੂਈਆਂ ਦਾ 20 ਸਾਲਾ ਪੁੱਤਰ ਸੰਤੋਸ਼ ਅਪਾਜਤਾ ਦਾ ਸ਼ਿਕਾਰ ਹੈ। ਉਸ ਦਾ ਪੂਰਾ ਸਰੀਰ ਟੇਢਾ ਹੋ ਗਿਆ ਹੈ। ਕਪਿਲ ਰਾਜਵੰਸ਼ੀ, ਪੰਕਜ, ਵਿਮਲਾ, ਮਮਤਾ, ਨਰੇਸ਼, ਸਰੋਜ, ਪੂਜਾ, ਸੰਗੀਤਾ, ਸੁਸ਼ੀਲ ਵਰਗੇ ਦਰਸ਼ਨਾਂ ਪਿੰਡ ਵਾਸੀ ਹਨ, ਜਿਨ੍ਹਾਂ ਦਾ ਜੀਵਨ ਅਜਿਹਾ ਹੈ।
ਪ੍ਰਸਿੱਧ ਡਾ. ਸ਼ਤਰੂਘਨ ਪ੍ਰਸਾਦ ਸਿੰਗ ਕਹਿੰਦੇ ਹਨ ਕਿ ਆਮ ਤੌਰ 'ਤੇ ਪਾਣੀ 'ਚ ਡੇਢ ਫੀਸਦੀ ਫਲੋਰਾਈਡ ਦੀ ਮਾਤਰਾ ਪਾਈ ਜਾਂਦੀ ਹੈ। ਜਾਂਚ 'ਚ ਕਚਹਰਿਆਡੀਹ ਪਿੰਡ 'ਚ 8 ਫੀਸਦੀ ਫਲੋਰਾਈਡ ਦੀ ਮਾਤਰਾ ਪਾਈ ਗਈ ਹੈ। ਲਿਹਾਜਾ ਪਿੰਡ ਵਾਸੀ ਫਲੋਰੋਸਿਸ ਨਾਮੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਰੋਗ ਨਾਲ ਬੱਚਿਆਂ ਦਾ ਅੰਗ ਟੇਢਾ ਹੋਣ ਲੱਗਦਾ ਹੈ ਹੱਡੀਆਂ ਚੌਕੋਰ ਹੋਣ ਲੱਗਦੀਆਂ ਹਨ। 15-16 ਸਾਲ ਦੀ ਉਮਰ 'ਚ ਹੀ ਲੋਕ ਬੁਢਾਪੇ ਦਾ ਅਨੁਭਵ ਕਰਨ ਲੱਗਦੇ ਹਨ। ਹਾਲਾਂਕਿ ਇਸ ਰੋਗ ਤੋਂ ਬਚਾਅ ਲਈ ਹਰਦੀਆ ਪੰਚਾਇਤ 'ਚ ਪਾਣੀ ਦੀ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ ਹੈ। ਪ੍ਰਭਾਵਿਤ ਪਿੰਡ ਵਾਸੀਆਂ ਨੂੰ ਵਿਸਥਾਪਤ ਵੀ ਕੀਤਾ ਗਿਆ ਹੈ ਪਰ ਪਿੰਡ ਵਾਲਿਆਂ ਦੀ ਪਰੇਸ਼ਾਨੀ ਖਤਮ ਨਹੀਂ ਹੋ ਰਹੀ ਹੈ। ਲੋਕ-ਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਾਰਜਪਾਲਕ ਇੰਜੀਨੀਅਰ ਪ੍ਰਦੁਮਨ ਸ਼ਰਮਾ ਕਹਿੰਦੇ ਹਨ ਕਿ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਵਿਵਸਥਾ ਕਰਵਾਈ ਜਾ ਰਹੀ ਹੈ।
ਜੰਮੂ 'ਚ ਹੜ੍ਹ ਦਾ ਕੋਹਰਾਮ, ਸੁੱਤੇ ਹੋਏ ਕਈ ਜ਼ਿੰਦਗੀਆਂ ਹੋਈਆਂ ਦਫਨ (ਦੇਖੋ ਤਸਵੀਰਾਂ)
NEXT STORY