ਨਵੀਂ ਦਿੱਲੀ- ਰਾਜੇਸ਼ ਗਰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਦੇ ਵਿਧਾਇਕਾਂ ਨੂੰ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਦੇ ਨਾਂ ਤੋਂ ਫਰਜ਼ੀ ਫੋਨ ਕਰਵਾਏ ਅਤੇ 10 ਕਰੋੜ ਰੁਪਏ ਤੱਕ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਭਾਜਪਾ 'ਚ ਆਉਣ ਨੂੰ ਕਿਹਾ ਸੀ। ਹਾਲਾਂਕਿ ਬਾਅਦ 'ਚ ਕੇਜਰੀਵਾਲ ਨੇ ਇਸ ਨੂੰ ਮੁੱਦਾ ਬਣਾਉਂਦੇ ਹੋਏ ਕਿਹਾ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।
ਰਾਜੇਸ਼ ਗਰਗ ਨੇ ਕਿਹਾ, ਸਰਕਾਰ ਬਣਨ ਦੇ ਸ਼ੁਰੂਆਤੀ ਦਿਨਾਂ 'ਚ ਸਾਨੂੰ ਫੋਨ ਕਾਲ ਆਉਣੇ ਸ਼ੁਰੂ ਹੋ ਗਏ ਸਨ। ਸਾਨੂੰ ਭਾਜਪਾ ਦਾ ਸਮਰਥਨ ਕਰਨ ਦੇ ਬਦਲੇ 10 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ। ਵਿਧਾਇਕਾਂ ਨੇ ਦੱਸਿਆ ਕਿ ਇਹ ਕਾਲ ਨਿਤਿਨ ਗਡਕਰੀ ਅਤੇ ਅਰੁਣ ਜੇਤਲੀ ਦੇ ਇੱਥੋਂ ਆਉਂਦੇ ਸਨ। ਉਨ੍ਹਾਂ ਨੇ ਨੰਬਰ ਦਾ ਸਕ੍ਰੀਨਸ਼ਾਟ ਲੈ ਕੇ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਕਾਲਜ ਬੱਸ 'ਤੇ ਪਲਟਿਆ ਟਰੱਕ, 8 ਦੀ ਮੌਤ (ਵੀਡੀਓ)
NEXT STORY