ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਐਕਸ ਗਰਲਫਰੈਂਡ ਤੇ 90 ਦੇ ਦਹਾਕੇ ਦੀ ਹੌਟ ਪਾਕਿਸਤਾਨੀ ਅਭਿਨੇਤਰੀ ਸੋਮੀ ਅਲੀ ਨੇ ਹਾਲ ਹੀ 'ਚ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਸਿਰਫ ਪੰਜ ਸਾਲ ਦੀ ਉਮਰ 'ਚ ਉਸ ਦਾ ਯੌਨ ਸ਼ੋਸ਼ਣ ਹੋਇਆ ਸੀ। ਉਸ ਨੇ ਦੱਸਿਆ ਕਿ ਬਚਪਨ 'ਚ ਉਸ ਨੇ ਵੀ ਯੌਨ ਸ਼ੋਸ਼ਣ ਦਾ ਦਰਦ ਝੱਲਿਆ ਹੈ। ਉਹ ਜਦੋਂ ਸਿਰਫ ਪੰਜ ਸਾਲ ਦੀ ਸੀ ਤਾਂ ਉਸ ਦਾ ਯੌਨ ਸ਼ੋਸ਼ਣ ਹੋਇਆ ਸੀ।
ਇਸ ਦਰਦ ਨੂੰ ਉਹ ਕਦੇ ਭੁੱਲ ਨਹੀਂ ਸਕਦੀ। ਇਸ ਲਈ ਜਦੋਂ ਕਦੇ ਉਸ ਨੂੰ ਸਕੂਲ ਜਾਂ ਯੂਨੀਵਰਸਿਟੀ 'ਚੋਂ ਬਲਾਇਆ ਜਾਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦੇ ਇਸ ਦਰਦ ਭਰੇ ਪਲ ਨੂੰ ਜ਼ਰੂਰ ਬੱਚਿਆ ਨਾਲ ਸਾਂਝਾ ਕਰਦੀ ਹੈ ਤਾਂ ਕਿ ਜੇਕਰ ਉਨ੍ਹਾਂ ਨਾਲ ਕੁਝ ਅਜਿਹਾ ਹੋਵੇ ਤਾਂ ਉਹ ਦੂਜਿਆਂ ਨੂੰ ਦੱਸ ਸਕਣ। ਉਨ੍ਹਾਂ ਨੂੰ ਇਹ ਗੱਲ ਦੱਸਣ 'ਚ ਝਿਜਕ ਮਹਿਸੂਸ ਨਾ ਹੋਵੇ। ਦੱਸਣਯੋਗ ਹੈ ਕਿ ਸੋਮੀ ਇਨ੍ਹੀਂ ਦਿਨੀਂ ਫਲੋਰੀਡਾ ਨੋ ਮੋਰ ਟੀਅਰਸ ਨਾਂ ਦੀ ਸੰਸਥਾ ਚਲਾਉਂਦੀ ਹੈ, ਜਿਹੜੀ ਲੋੜਵੰਦ ਮਹਿਲਾਵਾਂ ਦੀ ਮਦਦ ਕਰਦੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਸੋਮੀ ਬਹੁਤ ਛੋਟੀ ਸੀ ਤਾਂ ਉਹ ਸਲਮਾਨ ਖਾਨ ਨੂੰ ਪਸੰਦ ਕਰਨ ਲੱਗੀ ਸੀ। ਉਸ ਨੇ ਮੁੰਬਈ ਆ ਕੇ ਫਿਲਮੀ ਦੁਨੀਆ 'ਚ ਕਦਮ ਰੱਖਿਆ ਤੇ ਇਸੇ ਦੌਰਾਨ ਉਸ ਨੂੰ ਆਪਣੇ ਤੋਂ ਦੱਸ ਸਾਲ ਵੱਡੇ ਸਲਮਾਨ ਖਾਨ ਨਾਲ ਪਿਆਰ ਹੋ ਗਿਆ। ਦੋਵਾਂ ਦਾ ਰੋਮਾਂਸ ਪੂਰੇ ਅੱਠ ਸਾਲ ਤਕ ਚੱਲਿਆ ਪਰ ਸਾਲ 2000 'ਚ ਦੋਵੇਂ ਵੱਖ ਹੋ ਗਏ, ਜਿਸ ਤੋਂ ਬਾਅਦ ਸੋਮੀ ਫਲੋਰੀਡਾ ਪਰਤ ਗਈ।
ਬੁੱਲ੍ਹਾਂ ਦੀ ਸਰਜਰੀ ਅਨੁਸ਼ਕਾ ਲਈ ਬਣੀ ਮੁਸੀਬਤ ਦਾ ਕਾਰਨ
NEXT STORY