1 ਅਪ੍ਰੈਲ : ਬੁੱਧਵਾਰ : ਪ੍ਰਦੋਸ਼ ਵਰਤ, ਸ਼੍ਰੀ ਅਨੰਗ ਤਰੋਦਸ਼ੀ ਵਰਤ, ਮਿਨਾਕਸ਼ੀ ਕਲਿਆਨਮ, ਸ਼੍ਰੀ ਹਰੀ (ਸ਼੍ਰੀ ਵਿਸ਼ਨੂੰ) ਦਮਨਕ ਉਤਸਵ, ਅਪ੍ਰੈਲ ਫੂਲ ਡੇ।
2 ਅਪ੍ਰੈਲ : ਵੀਰਵਾਰ : ਸ਼੍ਰੀ ਮਹਾਵੀਰ ਜਯੰਤੀ (ਜੈਨ), ਮੇਲਾ ਮਾਤਾ ਸ਼੍ਰੀ ਕਾਂਸਾ ਦੇਵੀ ਜੀ (ਚੰਡੀਗੜ੍ਹ), ਸ਼੍ਰੀ ਦਮਨਕ ਚੌਦਸ਼।
3 ਅਪ੍ਰੈਲ : ਸ਼ੁੱਕਰਵਾਰ : ਸ਼੍ਰੀ ਸਤ ਨਾਰਾਇਣ ਵਰਤ, ਸ਼ਿਵ ਦਮਨਕ ਉਤਸਵ, ਗੁੱਡ ਫਰਾਈ ਡੇ (ਈਸਾਈ-ਪੁਰਬ), ਦੇਵੀ ਮੇਲਾ ਹੱਥੀਹਰਾ (ਕੁਰੂਕਸ਼ੇਤਰ)।
4 ਅਪ੍ਰੈਲ : ਸ਼ਨੀਵਾਰ : ਇਸ਼ਨਾਨ ਦਾਨ ਆਦਿ ਦੀ ਚੇਤਰ ਦੀ ਪੂਰਨਮਾਸ਼ੀ, ਸ਼੍ਰੀ ਰਾਮ ਜੀ ਦੇ ਭਗਤ ਸ਼੍ਰੀ ਹਨੂਮਾਨ ਜੀ ਦੀ ਜਯੰਤੀ (ਦੱਖਣੀ ਭਾਰਤ), ਗ੍ਰਸਤ ਉਦੈ ਖਗ੍ਰਾਸ ਚੰਦਰ ਗ੍ਰਹਿਣ (ਭਾਰਤ ਦੇ ਕਿਸੇ ਵੀ ਸ਼ਹਿਰ ਵਿਚ ਜਦੋਂ ਚੰਦਰਮਾ ਉਦੈ ਹੋਵੇਗਾ ਤਾਂ ਉਸ ਤੋਂ ਕਾਫੀ ਪਹਿਲਾਂ ਚੰਦਰ ਗ੍ਰਹਿਣ ਲੱਗ ਚੁੱਕਾ ਹੋਵੇਗਾ), ਇਹ ਗ੍ਰਹਿਣ ਬਾਅਦ ਦੁਪਹਿਰ 3 ਵਜ ਕੇ 45 ਮਿੰਟ 'ਤੇ ਸ਼ੁਰੂ ਹੋਵੇਗਾ, 3 ਘੰਟੇ 30 ਮਿੰਟ ਦਾ ਇਹ ਗ੍ਰਹਿਣ ਸ਼ਾਮ 7 ਵਜ ਕੇ 15 ਮਿੰਟ 'ਤੇ ਸਮਾਪਤ ਹੋਵੇਗਾ, ਇਸ ਗ੍ਰਹਿਣ ਦਾ ਸੂਤਕ ਸੂਰਜ ਉਦੈ ਤੋਂ ਸ਼ੁਰੂ, ਵਿਸਾਖ ਇਸ਼ਨਾਨ ਸ਼ੁਰੂ।
5 ਅਪ੍ਰੈਲ : ਐਤਵਾਰ : ਵਿਸਾਖ ਕ੍ਰਿਸ਼ਨ ਪੱਖ ਸ਼ੁਰੂ, ਵਿਸਾਖ ਮਹੀਨੇ ਵਿਚ ਤੁਲਸੀ ਅਤੇ ਚੰਦਨ ਨਾਲ ਸ਼੍ਰੀ ਹਰੀ ਜੀ ਦੀ ਪੂਜਾ ਕਰਨੀ ਚਾਹੀਦੀ ਹੈ, ਈਸਟਰ ਸੰਡੇ, ਸ਼੍ਰੀ ਏਕਲਿੰਗ ਜੀ ਦਾ ਮਹੋਤਸਵ (ਰਾਜਸਥਾਨ)।
6 ਅਪ੍ਰੈਲ : ਸੋਮਵਾਰ : ਨਿਰਵਾਣ ਦਿਵਸ ਸਵਾਮੀ ਸ਼੍ਰੀ ਸਰਵਰੂਪਾਨੰਦ ਜੀ (ਸ਼੍ਰੀ ਨਿਜਾਤਮ ਪ੍ਰੇਮਧਾਮ ਆਸ਼ਰਮ (ਹਰਿਦੁਆਰ)।
8 ਅਪ੍ਰੈਲ : ਬੁੱਧਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 10 ਵਜ ਕੇ 28 ਮਿੰਟ 'ਤੇ ਉਦੈ ਹੋਵੇਗਾ, ਸਤੀ ਅਨੂਸੂਈਆ ਜੀ ਦੀ ਜਯੰਤੀ।
12 ਅਪ੍ਰੈਲ : ਐਤਵਾਰ : ਮਾਸਿਕ ਕਾਲ ਅਸ਼ਟਮੀ ਵਰਤ, ਮੇਲਾ ਮਾਰਕੰਡਾ ਜੀ (ਬਿਲਾਸਪੁਰ, ਹਿਮਾਚਲ)।
14 ਅਪ੍ਰੈਲ : ਮੰਗਲਵਾਰ : ਬਾਅਦ ਦੁਪਹਿਰ 1 ਵਜ ਕੇ 45 ਮਿੰਟ 'ਤੇ ਸੂਰਜ ਭਗਵਾਨ ਮੇਖ ਰਾਸ਼ੀ ਵਿਚ ਪ੍ਰਵੇਸ਼ ਕਰਨਗੇ, ਮੇਖ ਦੀ ਸੰਗਰਾਂਦ ਅਤੇ ਵਿਸਾਖ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਸਵੇਰੇ 7 ਵਜ ਕੇ 21 ਮਿੰਟ ਤੋਂ ਸਾਰਾ ਦਿਨ ਰਹੇਗਾ, ਮੇਲਾ ਵਿਸਾਖੀ (ਪੰਜਾਬ), ਬਾਬਾ ਸਾਹਿਬ ਡਾਕਟਰ ਸ਼੍ਰੀ ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ, ਖਾਲਸਾ ਪੰਥ ਸਾਜਨਾ ਦਿਵਸ, ਸ਼ਾਮ 3 ਵਜ ਕੇ 53 ਮਿੰਟ 'ਤੇ ਪੰਚਕ ਸ਼ੁਰੂ, ਵਿਸ਼ੂ (ਕੇਰਲ ਪੁਰਬ), ਮੇਲਾ ਸ਼੍ਰੀ ਕਾਲੇਸ਼ਵਰ ਮਹਾਦੇਵ ਦੇਹਰਾ ਗੋਪੀਪੁਰ (ਕਾਂਗੜਾ) ਅਤੇ ਮੇਲਾ ਰਿਵਾਲਸਰ (ਹਿਮਾਚਲ)।
15 ਅਪ੍ਰੈਲ : ਬੁੱਧਵਾਰ : ਵਰੂਥਿਨੀ ਇਕਾਦਸ਼ੀ ਵਰਤ, ਸਵਾਮੀ ਸ਼੍ਰੀ ਵੱਲਭ ਆਚਾਰੀਆ ਜੀ ਦੀ ਜਯੰਤੀ, ਪੰਚਕ ਦਾ ਦਿਨ ਹੈ।
16 ਅਪ੍ਰੈਲ : ਵੀਰਵਾਰ : ਪ੍ਰਦੋਸ਼ ਵਰਤ, ਪੰਚਕ ਦਾ ਦਿਨ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ-ਜੋਤ ਸਮਾਉਣ ਦਿਨ, ਸਰਵਪੱਲੀ ਡਾਕਟਰ ਸ਼੍ਰੀ ਰਾਧਾ ਕ੍ਰਿਸ਼ਨਨ ਜੀ ਦੀ ਬਰਸੀ, ਮੇਲਾ ਕਸ਼ਾਘਾ ਹੁਰਲਾ (ਕੁੱਲੂ-ਹਿਮਾਚਲ)।
17 ਅਪ੍ਰੈਲ : ਸ਼ੁੱਕਰਵਾਰ : ਮਾਸਿਕ ਸ਼ਿਵਰਾਤਰੀ ਵਰਤ, ਪੰਚਕ ਦਾ ਦਿਨ ਹੈ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ-ਪਿਹੋਵਾ (ਹਰਿਆਣਾ) ਦੇ ਸ਼ਿਵ ਤਰੋਦਸ਼ੀ ਪੁਰਬ ਦੀ ਤਿਥੀ।
18 ਅਪ੍ਰੈਲ : ਸ਼ਨੀਵਾਰ : ਇਸ਼ਨਾਨ ਦਾਨ ਆਦਿ ਦੀ ਵਿਸਾਖ ਦੀ ਮੱਸਿਆ, ਸ਼ਨਿਚਰੀ (ਸ਼ਨੀਵਾਰ ਦੀ) ਮੱਸਿਆ, ਸ਼ਾਮ 5 ਵਜ ਕੇ 22 ਮਿੰਟ 'ਤੇ ਪੰਚਕ ਸਮਾਪਤ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਮਹੋਤਸਵ, ਮੇਲਾ ਪਿੰਜੌਰ-ਕਾਲਕਾ (ਹਰਿਆਣਾ)।
19 ਅਪ੍ਰੈਲ : ਐਤਵਾਰ : ਵਿਸਾਖ ਸ਼ੁਕਲ ਪੱਖ ਸ਼ੁਰੂ, ਸਵਾਮੀ ਸ਼੍ਰੀ ਨਿਜਾਤਮਾਨੰਦ ਜੀ ਦੀ ਜਯੰਤੀ (ਸ਼੍ਰੀ ਨਿਜਾਤਮ ਪ੍ਰੇਮਧਾਮ ਆਸ਼ਰਮ, ਹਰਿਦੁਆਰ)।
20 ਅਪ੍ਰੈਲ : ਸੋਮਵਾਰ : ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਯੰਤੀ ਸੂਰਜ 'ਸਾਇਨ' ਬ੍ਰਿਸ਼ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਗਰਮ ਰੁੱਤ ਸ਼ੁਰੂ, ਸਾਹੂ ਜੀ ਮਹਾਰਾਜ ਛੱਤਰਪਤੀ ਸ਼੍ਰੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ, ਚੰਦਰ ਦਰਸ਼ਨ।
21 ਅਪ੍ਰੈਲ : ਮੰਗਲਵਾਰ : ਅਕਸ਼ੈ ਤੀਜ, ਦੁਪਹਿਰ 11 ਵਜ ਕੇ 57 ਮਿੰਟ ਤੋਂ ਬਾਅਦ ਰੋਹਿਨੀ ਨਕਸ਼ੱਤਰ ਲੱਗਣ ਨਾਲ ਅਕਸ਼ੈ ਤੀਜ ਵਿਚ ਕੀਤੇ ਗਏ ਜਪ-ਤਪ-ਦਾਨ ਤੀਰਥ ਇਸ਼ਨਾਨ ਆਦਿ ਦਾ ਅਨੰਤ ਗੁਣਾ ਅਤੇ ਅਕਸ਼ੈ ਫਲ ਪ੍ਰਾਪਤ ਹੁੰਦਾ ਹੈ, ਇਹ ਆਪਣੇ ਆਪ ਵਿਚ ਸਿੱਧ ਮਹੂਰਤ ਹੈ, ਸ਼੍ਰੀ ਬਦ੍ਰੀਨਾਥ ਜੀ ਅਤੇ ਸ਼੍ਰੀ ਕੇਦਾਰਨਾਥ ਜੀ ਦੀ ਯਾਤਰਾ ਸ਼ੁਰੂ ਅਤੇ ਪੱਟ ਖੁੱਲ੍ਹਣ ਦਾ ਸ਼ੁਭਆਰੰਭ ਮਹੋਤਸਵ, ਰਾਸ਼ਟਰੀ ਮਹੀਨਾ ਵਿਸਾਖ ਸ਼ੁਰੂ, ਸ਼੍ਰੀ ਮਾਂ ਮਾਤੰਗੀ ਦੇਵੀ ਜੀ ਦੀ ਜਯੰਤੀ, ਮੁਸਲਮਾਨੀ ਮਹੀਨਾ ਰਜਬ ਸ਼ੁਰੂ, ਅਜਮੇਰ ਵਿਚ ਖਵਾਜ਼ਾ ਮੋਈਨੂੰਦੀਨ ਚਿਸ਼ਤੀ ਸੱਜਰੀ ਅੱਲ੍ਹਾ ਦੀ ਮਜ਼ਾਰ 'ਤੇ ਉਰਸ ਦਾ ਮੇਲਾ ਸ਼ੁਰੂ, ਅਜਮੇਰ ਸ਼ਰੀਫ ਜੀ (ਰਾਜਸਥਾਨ), ਬਰਸੀ ਤਪ ਸਮਾਪਤ (ਜੈਨ)।
22 ਅਪ੍ਰੈਲ : ਬੁੱਧਵਾਰ : ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ, ਮੇਲਾ ਮਾਹੂਨਾਗ (ਕਰਸੋਗ, ਹਿਮਾਚਲ)।
23 ਅਪ੍ਰੈਲ : ਵੀਰਵਾਰ : ਆਦਿਗੁਰੂ ਸਵਾਮੀ ਸ਼੍ਰੀ ਸ਼ੰਕਰ ਆਚਾਰੀਆ ਜੀ ਦੀ ਅਤੇ ਸ਼੍ਰੀ ਸੂਰਦਾਸ ਜੀ ਦੀ ਜਯੰਤੀ, ਸਵਾਮੀ ਸ਼੍ਰੀ ਰਾਮਾਨੁਜਾਚਾਰੀਆ ਜੀ ਦੀ ਜਯੰਤੀ (ਦੱਖਣ-ਭਾਰਤ)।
24 ਅਪ੍ਰੈਲ : ਸ਼ੁੱਕਰਵਾਰ : ਸਵਾਮੀ ਸ਼੍ਰੀ ਰਾਮਾਨੁਜਾਚਾਰੀਆ ਜੀ ਦੀ ਜਯੰਤੀ (ਉੱਤਰ-ਭਾਰਤ), ਚੰਦਨ ਛੱਠ (ਬੰਗਾਲ)।
25 ਅਪ੍ਰੈਲ : ਸ਼ਨੀਵਾਰ : ਸ਼੍ਰੀ ਗੰਗਾ ਸਪਤਮੀ, ਸ਼੍ਰੀ ਗੰਗਾ ਅਵਤਰਣ, ਸ਼੍ਰੀ ਗੰਗਾ ਉਤਪਤੀ, ਸ਼੍ਰੀ ਗੰਗਾ ਜੀ ਦੀ ਜਯੰਤੀ, ਦੁਪਹਿਰ ਸਮੇਂ ਸ਼੍ਰੀ ਗੰਗਾ ਜੀ ਦਾ ਜਨਮ ਅਤੇ ਪੂਜਨ (ਇਸ ਦਿਨ ਧਰਤੀ 'ਤੇ ਗੰਗਾ ਜੀ ਦਾ ਅਵਤਾਰ ਹੋਇਆ ਸੀ)।
26 ਅਪ੍ਰੈਲ : ਐਤਵਾਰ : ਸ਼ਕਤੀ ਰੂਪਾ ਸ਼੍ਰੀ ਬਗੁਲਾਮੁਖੀ ਮਾਤਾ ਜੀ ਦੀ ਜਯੰਤੀ, ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਬਗੁਲਾਮੁਖੀ ਮਾਤਾ ਜੀ ਦਾ ਪੂਜਾ-ਅਰਚਨਾ ਨਾਲ ਨਜ਼ਰ-ਸ਼ੱਤਰੂ-ਰੋਗ ਕਰਜ਼ੇ ਆਦਿ ਦਾ ਡਰ ਨਹੀਂ ਰਹਿੰਦਾ।
27 ਅਪ੍ਰੈਲ : ਸੋਮਵਾਰ : ਸ਼੍ਰੀ ਸੀਤਾ ਨੌਮੀ, ਸ਼੍ਰੀ ਸੀਤਾ ਜਯੰਤੀ (ਮਾਤਾ ਜਾਨਕੀ ਜੀ ਦੀ ਜਯੰਤੀ), ਸ਼੍ਰੀ ਜਾਨਕੀ ਨੌਮੀ, ਤ੍ਰਿਚੁਰਪੁਰਮ (ਕੇਰਲ, ਪੁਰਬ)।
28 ਅਪ੍ਰੈਲ : ਮੰਗਲਵਾਰ : ਸ਼੍ਰੀ ਮਹਾਵੀਰ ਕੇਵਲ ਗਿਆਨ ਦਿਵਸ (ਜੈਨ), ਮੇਲਾ ਪੀਪਲ ਜਾਤਰ (ਕੁੱਲੂ-ਹਿਮਾਚਲ)।
29 ਅਪ੍ਰੈਲ : ਬੁੱਧਵਾਰ : ਮੋਹਿਨੀ ਇਕਾਦਸ਼ੀ ਵਰਤ, ਸਮਾਗਮ (8 ਦਿਨਾਂ ਦਾ) ਹਰੀਹਰਘਾਟ-ਮਣੀਕਰਨ (ਕੁੱਲੂ-ਹਿਮਾਚਲ)।
30 ਅਪ੍ਰੈਲ : ਵੀਰਵਾਰ : ਸ਼੍ਰੀ ਪਰਸ਼ੂਰਾਮ ਦੁਆਦਸ਼ੀ, ਸ਼੍ਰੀ ਰੁਕਮਣੀ ਦੁਆਦਸ਼ੀ।
—ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ
ਮਨ ਦੀਆਂ ਜ਼ੰਜੀਰਾਂ ਖੋਲ੍ਹ ਕੇ ਤਾਂ ਦੇਖੋ
NEXT STORY