ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ। ਇਕ ਵਾਰ ਪ੍ਰਭੂ ਮਹਾਵੀਰ ਦੀਕਸ਼ਾ ਲੈਣ ਤੋਂ ਬਾਅਦ ਗਿਆਤ ਖੰਡ ਜੰਗਲ ਦੇ ਬਾਗ ਤੋਂ ਵਿਚਰਦੇ ਹੋਏ ਕੁਰਮਾਰ ਪਿੰਡ 'ਚ ਪਹੁੰਚੇ। ਪੰਛੀ ਆਪਣੇ-ਆਪਣੇ ਆਲ੍ਹਣਿਆਂ 'ਚੋਂ ਬਾਹਰ ਆ ਚੁੱਕੇ ਸਨ। ਸਵੇਰ ਹੋ ਚੁੱਕੀ ਸੀ। ਭਗਵਾਨ ਮਹਾਵੀਰ ਦੇ ਦਿਲ 'ਚ ਅਧਿਆਤਮਕ ਜਾਗਰਣ ਦੀ ਸੁਨਹਿਰੀ ਪ੍ਰਭਾਤ ਫੁੱਟ ਰਹੀ ਸੀ। ਉਹ ਪਿੰਡ ਦੇ ਬਾਹਰ ਜੰਗਲ ਵਿਚ ਰੁੱਖ ਦੇ ਹੇਠ ਨੱਕ ਦੇ ਅੱਗੇ ਵਾਲੇ ਹਿੱਸੇ 'ਤੇ ਨਜ਼ਰ ਕੇਂਦ੍ਰਿਤ ਕਰ ਕੇ ਤਪੱਸਿਆ ਦੀ ਤਰ੍ਹਾਂ ਧਿਆਨ 'ਚ ਮਸਤ ਸਨ।
ਉਸ ਵਕਤ ਇਕ ਗਵਾਲਾ ਆਪਣੇ ਬਲਦਾਂ ਨਾਲ ਆਇਆ। ਉਸ ਵਕਤ ਦੁੱਧ ਚੋਣ ਦਾ ਵੇਲਾ ਸੀ। ਗਵਾਲੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਆਪਣੇ ਬਲਦਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਜਾਵੇ? ਉਸ ਨੇ ਨੇੜੇ ਹੀ ਖਲੋਤੇ ਪ੍ਰਭੂ ਮਹਾਵੀਰ ਨੂੰ ਵੇਖਿਆ। ਫਿਰ ਸਰਲ ਭਾਵ 'ਚ ਆਇਆ, ''ਮੇਰੇ ਬਲਦਾਂ ਦਾ ਧਿਆਨ ਰੱਖਣਾ। ਮੈਂ ਗਊਆਂ ਚੋਅ ਕੇ ਆਉਂਦਾ ਹਾਂ।''
ਪ੍ਰਭੂ ਮਹਾਵੀਰ ਆਪਣੀ ਸਮਾਧੀ/ਧਿਆਨ 'ਚ ਲੱਗੇ ਹੋਏ ਸੀ। ਉਨ੍ਹਾਂ ਨੇ ਗਵਾਲੇ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਬਲਦ ਸਾਰਾ ਦਿਨ ਜੰਗਲ 'ਚ ਮਸਤੀ ਨਾਲ ਆਜ਼ਾਦ ਘੁੰਮਦੇ ਰਹੇ। ਭੁੱਖ ਤੇ ਪਿਆਸ ਬੁਝਾਉਣ ਖਾਤਿਰ ਦੂਰ-ਦਰਾਜ ਤੱਕ ਨਿਕਲ ਗਏ। ਗਵਾਲਾ ਜਦੋਂ ਪਰਤਿਆ ਤਾਂ
ਉਸ ਨੇ ਵੇਖਿਆ ਕਿ ਬਲਦ ਉਸ ਜਗ੍ਹਾ 'ਤੇ ਨਹੀਂ ਸਨ। ਉਸ ਨੇ ਸਮਾਧੀ 'ਚ ਲੀਨ ਮਹਾਵੀਰ ਨੂੰ ਪੁੱਛਿਆ, ''ਮੇਰੇ ਬਲਦ ਕਿੱਥੇ ਹਨ? ਪ੍ਰਭੂ ਵਲੋਂ ਕੋਈ ਉੱਤਰ ਨਾ ਮਿਲਣ 'ਤੇ ਉਹ ਬਲਦਾਂ ਦੀ ਭਾਲ 'ਚ ਨਿਕਲ ਪਿਆ। ਕੁਝ ਵਕਤ ਬਾਅਦ ਬਲਦ ਖਾ-ਪੀ ਕੇ ਆਪਣੀ ਪੁਰਾਣੀ ਜਗ੍ਹਾ ਉੱਤੇ ਪੁੱਜ ਗਏ। ਇਧਰ ਦਿਨ ਭਰ ਗਵਾਲਾ ਬਲਦਾਂ ਦੀ ਖੋਜ 'ਚ ਥੱਕਿਆ-ਹਾਰਿਆ, ਭਟਕਦਾ ਹੋਇਆ ਪ੍ਰਭੂ ਮਹਾਵੀਰ ਦੇ ਕੋਲ ਪਹੁੰਚਿਆ। ਉਥੇ ਬਲਦਾਂ ਨੂੰ ਵੇਖ ਕੇ ਉਹ ਅੱਗ ਬਬੂਲਾ ਤੇ ਲਾਲ-ਪੀਲਾ ਹੋ ਉੱਠਿਆ। ਉਸ ਦੇ ਮਨ 'ਚ ਵਿਚਾਰ ਆਇਆ ਕਿ ਜ਼ਰੂਰ ਇਸ ਸ਼ਰਮਣ/ਸਾਧੂ/ਸੰਨਿਆਸੀ ਨੇ ਮੇਰੇ ਬਲਦ ਲੁਕਾ ਕੇ ਰੱਖੇ ਸਨ। ਮੈਂ ਇਸ ਨੂੰ ਸਜ਼ਾ ਜ਼ਰੂਰ ਦੇਣੀ ਹੈ।
ਗੁੱਸੇ 'ਚ ਭਰਿਆ ਗਵਾਲਾ ਪ੍ਰਭੂ ਵੀਰ ਨੂੰ ਬਲਦਾਂ ਨੂੰ ਬੰਨ੍ਹਣ ਵਾਲੀ ਰੱਸੀ ਨਾਲ ਕੁੱਟਣ ਲੱਗਿਆ। ਉਸ ਵਕਤ ਦੇਵਰਾਜਇੰਦਰ ਦਾ ਸਿੰਘਾਸਣ ਡੋਲਿਆ। ਉਹ ਪ੍ਰਭੂ ਦੀ ਸੇਵਾ 'ਚ ਹਾਜ਼ਰ ਹੋਇਆ। ਗਵਾਲੇ ਨੂੰ ਲਲਕਾਰਦੇ ਹੋਏ ਕਿਹਾ, ''ਐ ਨਾਦਾਨ/ਬੁੱਧੀਹੀਣ, ਜਿਸ ਨੂੰ ਤੂੰ ਚੋਰ ਸਮਝਦਾ ਹੈਂ, ਉਹ ਚੋਰ ਨਹੀਂ ਹੈ। ਇਹ ਤਾਂ ਮਹਾਰਾਜਾ ਸਿਧਾਰਥ ਦੇ ਤੇਜਸਵੀ ਰਾਜਕੁਮਾਰ ਵਰਧਮਾਨ ਹਨ। ਰਾਜਪਾਟ/ਤਖਤ ਨੂੰ ਛੱਡ ਕੇ ਆਤਮ-ਸਾਧਨਾ ਲਈ ਨਿਕਲੇ ਹਨ। ਇਹ ਤੇਰੇ ਬਲਦਾਂ ਦੀ ਕੀ ਚੋਰੀ ਕਰਨਗੇ? ਐ ਮੂਰਖ! ਤੂੰ ਪ੍ਰਭੂਵੀਰ 'ਤੇ ਫਜ਼ੂਲ ਦਾ ਹਮਲਾ ਕਰ ਰਿਹਾਸੀ। ਗਵਾਲਾ ਇੰਦਰ ਰਾਜ ਦੇਵੇਂਦਰ ਦੀ ਗੱਲ ਸੁਣ ਕੇ ਥਰ-ਥਰ ਕੰਬਣ ਲੱਗ ਪਿਆ। ਉਹ ਪ੍ਰਭੂ ਦੀ ਮਹਾਨਤਾ ਨੂੰ ਸਮਝ ਚੁੱਕਾ ਸੀ। ਉਹ ਗਿੜਗਿੜਾਉਂਦਿਆਂ ਪ੍ਰਭੂਚਰਨਾਂ 'ਚ ਡਿੱਗ ਪਿਆ ਤੇ ਖਿਮਾ ਮੰਗਣ ਲੱਗ ਪਿਆ। ਫਿਰ ਉਹ ਪ੍ਰਭੂ ਨੂੰ ਵੰਦਨਾ/ਨਮਸਕਾਰ ਕਰਦਿਆਂ ਹੋਇਆਂ ਆਪਣੇ ਬਲਦਾਂ ਨਾਲ ਅੱਗੇ ਚਲਾ ਗਿਆ। 2 ਅਪ੍ਰੈਲ ਨੂੰ ਆਪ ਜੀ ਦੇ 2615ਵੇਂ ਜਨਮ ਦਿਹਾੜੇ ਦੇ ਸ਼ੁੱਭ ਮੌਕੇ 'ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੋਟਿਨ-ਕੋਟਿ ਵੰਦਨਾ ਕਰਦੇ ਹਾਂ।
► ਨਿਖਿਲੇਸ਼ ਓਸਵਾਲ, ਦਰਸ਼ਨ ਓਸਵਾਲ ਜੈਨ ਪੇਸ਼ਕਸ਼- ਅਖਿਲੇਸ਼ ਓਸਵਾਲ ਜੈਨ
ਅਪ੍ਰੈਲ ਮਹੀਨੇ ਦੇ ਵਰਤ-ਤਿਉਹਾਰ ਆਦਿ
NEXT STORY