ਬੁਲੰਦਸ਼ਹਿਰ- ਬੁਲੰਦਸ਼ਹਿਰ ਦੇ ਪਿੰਡ ਧਨੌਰਾ 'ਚ ਇਕ ਪੁੱਤਰ ਨੇ ਜ਼ਮੀਨੀ ਵਿਵਾਦ ਦੇ ਚੱਲਦੇ ਆਪਣੀ ਹੀ ਮਾਂ ਦਾ ਸੀਨਾ ਗੋਲੀਆਂ ਨਾਲ ਛੱਲੀ ਕਰ ਦਿੱਤਾ। ਇਹ ਸਾਰੀ ਘਟਨਾ ਮ੍ਰਿਤਕਾ ਦੇ ਦੂਜੇ ਬੇਟੇ ਦੇ ਸਾਹਮਣੇ ਹੋਈ ਹੈ। ਫਾਇਰਿੰਗ ਦੌਰਾਨ ਗੋਲੀ ਨਾਲ ਇਕ ਨੌਜਵਾਨ ਵੀ ਜ਼ਖਮੀ ਹੋਇਆ ਹੈ। ਜਿਸ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ।
ਉੱਥੇ ਹੀ ਪੁਲਸ ਵਲੋਂ ਦੋਸ਼ੀ ਬੇਟੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਮੁਬਾਰਕ ਬੇਗਮ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪੂਰੀ ਜ਼ਮੀਨ ਨੂੰ ਚਾਰਾਂ ਪੁੱਤਰਾਂ 'ਚ ਬਰਾਬਰ ਵੰਡ ਦਿੱਤਾ ਸੀ ਪਰ ਸ਼ਰਾਬ ਪੀਣ ਦੇ ਆਦੀ ਬੇਟੇ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਆਪਣੀ ਮਾਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਭਰਾਵਾਂ ਦੀ ਜ਼ਮੀਨ ਉਸ ਦੇ ਨਾਂ ਕਰਨ ਲਈ ਦਬਾਅ ਬਣਾ ਰਿਹਾ ਸੀ।
ਬੱਚਾ ਨਾ ਹੋਣ 'ਤੇ ਮਿਲੀ ਅਜਿਹੀ ਸਜ਼ਾ, ਦੇਖ ਕੰਬ ਜਾਵੇਗੀ ਰੂਹ (ਵੀਡੀਓ)
NEXT STORY