ਵਾਸ਼ਿੰਗਟਨ- ਅਮਰੀਕਾ ਦੇ ਵਿੱਤ ਮੰਤਰੀ ਜੈਕਬ ਲਿਊ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਦੀ ਅਗਵਾਈ ਵਾਲੇ ਏਸ਼ੀਆਈ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ਸੀ।
ਲਿਊ ਨੇ ਚੀਨ ਯਾਤਰਾ ਦੇ ਠੀਕ ਬਾਅਦ ਸੈਨ ਫਰਾਂਸਿਸਕੋ 'ਚ ਦਿੱਤੇ ਗਏ ਇਕ ਭਾਸ਼ਣ 'ਚ ਕਿਹਾ ਕਿ ਅਮਰੀਕਾ ਕਿਸੇ ਵੀ ਨਵੇਂ ਕੌਮਾਂਤਰੀ ਵਿਕਾਸ ਬੈਂਕ ਨੂੰ ਸਵੀਕਾਰ ਕਰੇਗਾ ਬਸ਼ਰਤੇ ਇਹ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਜਿਹੇ ਮੌਜੂਦਾ ਅਦਾਰਿਆਂ ਦਾ ਪੂਰਕ ਬਣੇ। ਚੀਨ ਅਤੇ 20 ਹੋਰ ਦੇਸ਼ਾਂ ਨੇ ਅਕਤੂਬਰ 'ਚ ਬੀਜਿੰਗ ਹੈੱਡਕੁਆਰਟਰ ਵਾਲੇ ਇਕ ਬੈਂਕ ਦੀ ਸਥਾਪਨਾ ਦੇ ਸਬੰਧ 'ਚ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 35 ਅੰਕ ਮਜ਼ਬੂਤ
NEXT STORY