ਨਵੀਂ ਦਿੱਲੀ- ਮੈਸੇਜਿੰਗ ਐਪ ਵਟਸਐਪ ਯੂਜ਼ਰਸ ਦੇ ਲਈ ਚੰਗੀ ਖ਼ਬਰ ਹੈ। ਹੁਣ ਤੁਹਾਨੂੰ ਵਟਸਐਪ ਕਾਲਿੰਗ ਐਕਟੀਵੇਟ ਕਰਵਾਉਣ ਦੇ ਲਈ ਕਿਸੇ ਤੋਂ ਕਾਲ ਕਰਨ ਦੀ ਰਿਕਵੈੱਸਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਵਟਸਐਪ ਨੇ ਆਪਣੇ ਸਾਰੇ ਐਂਡ੍ਰਾਇਡ ਐਪ ਯੂਜ਼ਰਸ ਦੇ ਲਈ ਵਾਇਸ ਕਾਲਿੰਗ ਫੀਚਰ ਰੋਲਆਉਟ ਕਰ ਦਿੱਤਾ ਹੈ। ਹੁਣ ਤੁਸੀਂ ਦੂਜੇ ਵਟਸਐਪ ਯੂਜ਼ਰਸ ਨੂੰ ਬਿਨਾ ਕਿਸੇ ਇਨਵਾਈਟ, ਹੈਕ ਅਤੇ ਟਵੀਟ ਦੇ ਵਾਇਸ ਕਾਲ ਕਰ ਸਕਦੇ ਹੋ। ਹਾਲਾਂਕਿ ਉਨ੍ਹਾਂ ਨੂੰ ਇਸ ਦੇ ਲਈ ਵਟਸਐਪ ਦੀ ਸਾਈਟ ਤੋਂ ਉਸ ਦਾ ਵਰਜ਼ਨ 2.12.19 ਡਾਉਨਲੋਡ ਕਰਨਾ ਹੋਵੇਗਾ, ਕਿਉਂਕਿ ਗੂਗਲ ਪਲੇਅ 'ਤੇ ਇਸ ਦਾ ਫਿਲਹਾਲ ਪੁਰਾਣਾ ਵਰਜ਼ਨ ਵੀ ਮੌਜੂਦ ਹੈ।
ਦੱਸ ਦਈਏ ਕਿ ਸਭ ਤੋਂ ਪਹਿਲ ਐਂਡ੍ਰਾਇਡ ਪੋਲਿਸ ਨੇ ਇਹ ਖਬਰ ਦਿੱਤੀ ਹੈ। ਹਾਲਾਂਕਿ ਅਜੇ ਸਪੱਸ਼ਟ ਨਹੀਂ ਹੈ ਕਿ ਵਾਇਸ ਕਾਲਸ ਦਾ ਆਟੋ-ਐਕਟੀਵੇਸ਼ਨ ਹਮੇਸ਼ਾ ਦੇ ਲਈ ਹੈ ਜਾਂ ਨਹੀਂ ਕਿਉਂਕਿ ਵਟਸਐਪ ਨੇ ਆਫਿਸ਼ੀਅਲੀ ਅਜੇ ਇਸ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਹੈ।
ਪਿਛਲੇ ਦਿਨਾਂ 'ਚ ਚੋਣਵੇਂ ਯੂਜ਼ਰਸ ਦੇ ਨਾਲ ਫੀਚਰ ਨੂੰ ਟੈਸਟ ਕਰਨ ਦੇ ਬਾਅਦ ਵਸਟਐਪ ਨੇ ਥੋੜ੍ਹੇ ਵੱਡੇ ਸਕੇਲ 'ਤੇ ਇਸ ਫੀਚਰ ਨੂੰ ਰੋਲਆਉਟ ਕੀਤਾ। ਹਾਲਾਂਕਿ ਯੂਜ਼ਰਸ ਨੂੰ ਇਸ ਨੂੰ ਐਕਟੀਵੇਟ ਕਰਵਾਉਣ ਦੇ ਲਈ ਕਿਸੇ ਅਜਿਹੇ ਵਿਅਕਤੀ ਤੋਂ ਕਾਲ ਰਿਸੀਵ ਕਰਨੀ ਹੁੰਦੀ ਸੀ ਜਿਸ ਦੇ ਕੋਲ ਪਹਿਲੇ ਤੋਂ ਇਹ ਫੀਚਰਸ ਹੋਵੇ। ਹੁਣ ਇਸ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਆਈਫੋਨ ਅਤੇ ਵਿੰਡੋਜ਼ ਵਟਸਐਪ ਦੇ ਲਈ ਵੀ ਇਹ ਫੀਚਰ ਛੇਤੀ ਆਉਣ ਦੀ ਖ਼ਬਰ ਹੈ। ਫਿਲਹਾਲ ਇਨ੍ਹਾਂ ਦੋਹਾਂ ਆਪਰੇਟਿੰਗ ਸਿਸਟਮਸ 'ਤੇ ਇਹ ਫੀਚਰ ਉਪਲਬਧ ਨਹੀਂ ਹੈ।
ਐਕਟੀਵੇਸ਼ਨ ਦੇ ਬਾਅਦ ਵਟਸਐਪ ਯੂਜ਼ਰ ਇੰਟਰਫੇਸ 3 ਵੱਖ-ਵੱਖ ਸਕ੍ਰੀਨਸ 'ਚ ਬਦਲ ਜਾਂਦਾ ਹੈ। ਤੁਹਾਡੀ ਸਕ੍ਰੀਨ 'ਤੇ ਤੁਹਾਨੂੰ ਕਾਲ ਲਾਗ, ਜਾਰੀ ਚੈਟਸ ਅਤੇ ਕਾਨਟੈਕਟਸ ਦੇ ਟੈਬਸ ਦਿਖਦੇ ਹਨ। ਚੈਟ ਵਿੰਡੋ 'ਚ ਫੋਨ ਦੇ ਆਈਕਨ ਵਾਲਾ ਕਾਲਿੰਗ ਬਟਨ ਵੀ ਦਿਖਦਾ ਹੈ। ਐਕਵਿਟ ਕਾਲ ਸਕ੍ਰੀਨ 'ਤੇ ਲਾਉਡਸਪੀਕਰ ਆਨ ਕਰਨ, ਚੈਟ ਵਿੰਡੋ 'ਤੇ ਜਾਣ ਅਤੇ ਕਾਲ ਮਿਊਟ ਕਰਨ ਦੇ ਬਟਨ ਦਿਖਦੇ ਹਨ।
ਅਮਰੀਕਾ ਚੀਨ ਦੀ ਅਗਵਾਈ ਵਾਲੇ ਬੁਨਿਆਦੀ ਢਾਂਚਾ ਬੈਂਕ ਨੂੰ ਸਵੀਕਾਰ ਕਰਨ ਦੇ ਲਈ ਤਿਆਰ : ਲਿਊ
NEXT STORY