ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਵੱਧ ਲੋਕਪ੍ਰਿਯ ਮੈਸੇਂਜਰ ਵਟਸਐਪ ਨੇ ਅਜੇ ਹਾਲ ਹੀ 'ਚ ਐਂਡਰਾਇਡ ਤੇ ਆਈਫੋਨ ਯੂਜ਼ਰਸ ਲਈ ਵਾਇਸ ਕਾਲਿੰਗ ਫੀਚਰ ਲਾਂਚ ਕੀਤਾ ਸੀ। ਹੁਣ ਖਬਰ ਹੈ ਕਿ ਵਟਸਐਪ ਜਲਦ ਹੀ ਵੀਡੀਓ ਕਾਲਿੰਗ ਫੀਚਰ ਵੀ ਲਾਂਚ ਕਰੇਗਾ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ ਨੇ ਆਪਣੀ ਇਸ ਯੋਜਨਾ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਵਟਸਐਪ ਆਪਣੇ ਕੁਝ ਬੇਹਦ ਖਾਸ ਕਰਮਚਾਰੀਆਂ ਦੇ ਨਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਕੰਪਨੀ ਜਲਦੀ ਹੀ ਵਟਸਐਪ ਦਾ ਅਪਗ੍ਰੇਡ ਵਰਜ਼ਨ ਲਾਂਚ ਕਰੇਗੀ। ਰਿਪੋਰਟ ਅਨੁਸਾਰ ਅਜੇ ਇਸ ਯੋਜਨਾ ਦੀ ਸ਼ੁਰੂਆਤ ਹੈ।
ਕੰਪਨੀ ਅਗਲੇ ਕੁਝ ਮਹੀਨਿਆਂ 'ਚ ਇਸ ਨੂੰ ਲਾਂਚ ਕਰ ਸਕਦੀ ਹੈ। ਵਾਇਸ ਕਾਲਿੰਗ ਦੀ ਤਰ੍ਹਾਂ ਹੀ ਵਟਸਐਪ ਵਾਇਸ ਕਾਲਿੰਗ ਫੀਚਰ ਸ਼ੁਰੂਆਤ 'ਚ ਕੁਝ ਚੁਨਿੰਦਾ ਐਂਡਰਾਇਡ ਯੂਜ਼ਰਸ ਨੂੰ ਹੀ ਮਿਲੇਗਾ ਇਸ ਦੇ ਬਾਅਦ ਇਹ ਇਨਵਾਈਟ 'ਤੇ ਸਾਰੇ ਯੂਜ਼ਰਸ ਨੂੰ ਦਿੱਤਾ ਜਾਵੇਗਾ।
ਬਾਜ਼ਾਰ 300 ਅੰਕ ਚੜ੍ਹ ਕੇ ਬੰਦ, ਨਿਫਟੀ 8600 ਦੇ ਹੇਠਾਂ
NEXT STORY